ਚੰਡੀਗੜ੍ਹ, 25 ਨਵੰਬਰ 2025:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਬੁੱਧਵਾਰ 26 ਨਵੰਬਰ 2025 ਨੂੰ ਪੀਯੂ ਕੈਂਪਸ ਦੇ ਸਾਰੇ ਟੀਚਿੰਗ ਅਤੇ ਨਾਨ ਟੀਚਿੰਗ ਵਿਭਾਗਾਂ ਅਤੇ ਦਫ਼ਤਰਾਂ ਨੂੰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਉਸੇ ਦਿਨ ਪੀਯੂ ਕੈਂਪਸ ਦੇ ਇਮਤਿਹਾਨ ਕੇਂਦਰ CHD40, CHD41, CHD43 ਅਤੇ CHD44 ਤੇ ਹੋਣ ਵਾਲੀਆਂ ਪ੍ਰੀਖਿਆਵਾਂ ਹੁਣ ਨਿਰਧਾਰਤ ਸ਼ਡਿਊਲ ਅਨੁਸਾਰ ਡੀ.ਏ.ਵੀ ਕਾਲਜ ਸੈਕਟਰ 10 ਚੰਡੀਗੜ੍ਹ ਵਿੱਚ ਕਰਵਾਈਆਂ ਜਾਣਗੀਆਂ। ਇਨ੍ਹਾਂ ਕੇਂਦਰਾਂ ਤੇ ਸਾਰੇ ਅਭਿਆਰਥੀਆਂ ਨੂੰ ਕੇਵਲ ਉਸੇ ਦਿਨ ਲਈ ਡੀ.ਏ.ਵੀ ਕਾਲਜ ਹੀ ਰਿਪੋਰਟ ਕਰਨੀ ਹੋਵੇਗੀ। ਵਿਸ਼ਿਆਂ ਦਾ ਸਮਾਂ ਅਤੇ ਕਾਰਜਕ੍ਰਮ ਜਿਉਂ ਦਾ ਤਿਉਂ ਰਹੇਗਾ। ਪ੍ਰੀਖਿਆਰਥੀਆਂ ਨੂੰ ਸਮੇਂ ਤੇ ਪਹੁੰਚਣ ਅਤੇ ਐਡਮਿਟ ਕਾਰਡ ਨਾਲ ਲਿਆਉਣ ਦੀ ਸਲਾਹ ਦਿੱਤੀ ਗਈ ਹੈ।
ਵਿਦਿਆਰਥੀਆਂ ਨੂੰ ਅਪੀਲ ਹੈ ਕਿ ਆਪਣੇ ਵਿਭਾਗਾਂ ਨਾਲ ਸੰਪਰਕ ਵਿੱਚ ਰਹਿਣ ਤੇ ਹੋਰ ਅਪਡੇਟ ਲਈ ਪੰਜਾਬ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ ਅਤੇ ਨੋਟਿਸ ਬੋਰਡ ਤੇ ਧਿਆਨ ਰੱਖਣ।