ਪਟਿਆਲਾ 21 ਜਨਵਰੀ:- ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸਨ ਅਤੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ(1680) ਵੱਲੋਂ ਜਲ ਸਰੋਤ ਵਿਭਗ ਵਿਚਲੇ ਮੁਲਾਜਮਾਂ ਦੀਆਂ ਲੰਬਿਤ ਮੰਗਾਂ ਸਬੰਧੀ ਜੱਦੋ ਜਹਿਦ ਉਪਰੰਤ ਜਲ ਸਰੋਤ ਮੰਤਰੀ ਸ੍ਰੀ ਬਰਿਦਰ ਕੁਮਾਰ ਗੋਈਲ ਨਾਂਲ ਬਿਤੇ ਦੀਨੀ ਸਿੰਚਾਈ ਭਵਨ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਇੱਕ ਦਰਜਨ ਦੇ ਲੱਗਭੱਗ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੋਕੇ ਤੇ ਵਿਭਾਗ ਦੇ ਮੁੱਖ ਇੰਜੀਨੀਅਰ ਸਮੇਤ ਹੋਰ ਅਧਿਕਾਰੀ ਤੇ ਹਮਲਾ ਸ਼ਾਮਿਲ ਹੋਇਆ ਜੱਥੇਬੰਦੀ ਵੱਲੋ ਸੁਖਦੇਵ ਸਿੰਘ ਸੁਰਤਾਪੁਰੀ, ਦਰਸ਼ਨ ਸਿੰਘ ਲੁਬਾਣਾਂ, ਕ੍ਰਿਸ਼ਨ ਪ੍ਰਸ਼ਾਦ, ਬੂਟਾ ਰਾਮ ਕ਼ੰਬੋਜ ਅਬੋਹਰ, ਕ੍ਰਿਸ਼ਨ ਕੁਮਾਰ ਬਠਿੰਡਾ, ਗੁਰਬਿੰਦਰ ਸਿੰਘ ਫਾਜਿਲਕਾ, ਫਤਿਹ ਸਿੰਘ ਮੋਹਾਲੀ, ਬਲਵੀਰ ਸਿੰਘ, ਪ੍ਰੀਤਮ ਚੰਦ ਠਾਕਰ ਆਦ ਅਗੂ ਸ਼ਾਮਲ ਹੋਏ।
ਲੰਮਾਂ ਸ੍ਰਮਾ ਚੱਲੀ ਮਿਟਿੰਗ ਵਿੱਚ ਖੇਤਰੀ ਮੁਲਾਜਮਾਂ ਦੀਆਂ ਪਦ ਉਨਤੀਆਂ ਵਿਭਾਗ ਦੇ ਪੁਨਰਗਠਨ ਉਪਰੰਤ ਖਤਮ ਕੀਤੀਆਂ ਅਸਾਮੀਆਂ ਨੂੰ ਬਹਾਲ ਕਰਨਾਂ, ਖੇਤਰੀ ਮੁਲਾਜਮਾਂ ਦੇ ਡਿਉਟੀ ਸਮਾਂ ਨਿਸਚਿਤ ਕਰਨਾਂ, ਹਫਤਾਵਾਰੀ ਰੈਸਟਾਂ ਸਮੇਤ ਗਜਟਿਡ ਛੁੱਟੀਆਂ ਦੇਣਾਂ, ਸੀਨੀਅਰਤਾ ਸੂਚੀ ਮੰਡਲ/ਸਰਕਲ ਪੱਧਰ ਦੇ ਦੇਣਾਂ, ਗੇਜਰੀਡਰਾਂ ਦੇ ਕੰਮ ਦਾ ਸਮਾਂ ਅਤੇ ਬਿਟਾਂ/ਟੇਲਾਂ ਨਿਸਚਿਤ ਕਰਾਉਣਾਂ, ਮੋਸਮੀ ਵਰਦੀਆਂ ਦਾ ਬਜਟ ਖੇਤਰੀ ਦਫਤਰਾਂ ਨੂੰ ਜਾਰੀ ਕਰਵਾਉਣਾਂ, ਰੈਗੂਲਾਈਜੇਸ਼ਨ ਐਕਟ 2016 ਲਾਗੂ ਕਰਾਉਣਾਂ, ਦਰਜਾ ਚਾਰ ਦਾ 15%ਕੋਟੇ ਅਧਿਨ ਪਾਸ ਕੀਤੇ ਕਰਮਚਾਰੀਆਂ ਦੀਆਂ ਪਰਮੋਸਨਾਂ ਕਰਨਾਂ, ਦਰਜਾ ਚਾਰ ਕਰਮਚਾਰੀਆਂ ਦੀਆਂ ਪ੍ਰਮੋਸਨਾਂ ਕਰਨਾਂ ਆਦ ਆਦ ਮੰਗਾਂ ਸਾਮਲ ਸਨ।
ਮੀਟਿੰਗ ਸਦਭਾਵਨਾਂ ਮਾਹੋਲ ਵਿੱਚ ਹੋਈ। ਇਸ ਉਪਰੰਤ ਜਲ ਸਰੋਤ ਮੰਤਰੀ ਨੇ ਭਰੋਸਾ ਦਿੱਤਾ ਕਿ ਇਹਨਾਂ ਮੰਗਾਂ ਦੀ ਕਰਵਾਈ ਜਾਰੀ ਕਰਨ ਉਪਰੰਤ ਸਬੰਦਤ ਅਧਿਕਾਰੀ 15 ਦਿਨਾਂ ਬਾਅਦ ਮੁੜ ਰਵਿਉ ਮੀਟਿੰਗ ਕਰਨਗੇ। ਮੰਗਾਂ ਅਸਰਦਾਰ ਢੰਗ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।
ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸਨ ਅਤੇ ਦੀ ਕਲਾਸ ਫੋਰਥ ਗੋਰਮਿੰਟ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਜਲ ਸਰੋਤ ਮੰਤਰੀ ਸ੍ਰੀ ਬਰਿਦਰ ਕੁਮਾਰ ਗੋਈਲ ਨਾਲ ਹੋਈ ਮੀਟਿੰਗ ਵਿੱਚ ਇੱਕ ਦਰਜਨ ਦੇ ਲੱਗਭੱਗ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ
