ਗੜਸੰਕਰ 29 ਦਸੰਬਰ:- ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵੱਲੋਂ ਪੁਲਿਸ ਦਾ ਸਿਆਸੀਕਰਨ ਧੱਕੇਸ਼ਾਹੀ ਵੱਧ ਰਿਹਾ ਚੋਰੀਆਂ ਲੁੱਟਾਂ ਕਤਲ ਨਾਜਾਇਜ਼ ਮਾਇਨਿਗ ਕੀਤੇ ਜਾ ਰਹੇ ਝੂਠੇ ਕੇਸ ਟਰੈਫਿਕ ਬਿਨਾਂ ਨੰਬਰਾ ਤੋ ਚੱਲ ਰਹੇ ਟਿਪਰਾ ਨੇ ਲੋਕਾਂ ਦਾ ਨੱਕ ਵਿੱਚ ਦਮ ਕੀਤਾ ਹੋਇਆ ਹੈ। 20 ਮੌਤਾ ਇੰਨਾਂ ਟਿਪਰਾ ਨਾਲ ਐਕਸੀਡੈਟਾ ਨਾਲ ਇਲਾਕੇ ਵਿੱਚ ਹੋਈਆਂ ਆਦਿ ਮੰਗਾਂ ਨੂੰ ਲੈਕੇ ਧਰਨਾ ਖ਼ਿਲਾਫ਼ ਡੀ ਐਸ਼ ਪੀ ਦਫ਼ਤਰ ਗੜਸੰਕਰ ਮਿਤੀ 30 ਦਸੰਬਰ ਦਿਨ ਮੰਗਲਵਾਰ ਸਮਾ 11ਵਜੇ ਧਰਨਾ ਦਿੱਤਾ ਜਾਵੇਗਾ।
ਇਸ ਸੰਬੰਧੀ ਤਿਆਰੀ ਦਾ ਜਾਇਜ਼ਾ ਲੈੰਦਿਆਂ ਸੀ ਪੀ ਆਈ ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਦੱਸਿਆ ਕਿ ਬੀਤ ਏਰੀਆ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤਿਆਰੀ ਵਿੱਚ ਮੋਹਨ ਲਾਲ ਗਰੀਬ ਦਾਸ ਬੀਟਨ ਰਮੇਸ਼ ਧੀਮਾਨ ਰੋਸ਼ਨ ਲਾਲ ਗੁਰਚਰਨ ਸਿੰਘ ਨੈਨਵਾ ਸੁਰਿੰਦਰ ਕੁਮਾਰ ਗੁਰਧਾਰੀ ਲਾਲ ਕੁਲਭੁਸਨ ਕੁਮਾਰ ਰਾਮਜੀ ਦਾਸ ਚੋਹਾਨ ਦਵਿੰਦਰ ਰਾਣਾ ਵੱਲੋਂ ਤਿਆਰੀ ਮੁਕੰਮਲ ਕਰ ਲਈ ਗਈ ਹੈ।
ਇਸੇ ਤਰ੍ਹਾ ਦਰਸ਼ਨ ਸਿੰਘ ਮੱਟੂ ਸੁਭਾਸ਼ ਮੱਟੂ ਹਰਭਜਨ ਸਿੰਘ ਅਟਵਾਲ ਮਹਿੰਦਰ ਕੁਮਾਰ ਬਢੋਆਣ ਨੀਲਮ ਸੁਲਿਦਰ ਚੁੰਬਰ ਜੋਗਿੰਦਰ ਥਾਦੀ ਕਮਲ ਕੁਮਾਰ ਬਿੰਟੂਇਕਬਾਲ ਸਿੰਘ ਤੇਲੂ ਅਵਤਾਰ ਸਿੰਘ ਦੋਨੋਵਾਲ ਜੋਗਿੰਦਰ ਕੋਰ ਗੁਰਬਖਸ ਕੋਰ ਸੁਖਵਿੰਦਰ ਕੋਰ ਰਵਿੰਦਰ ਕੁਮਾਰ ਨੀਟਾ ਦਿਲਬਾਗ ਸਿੰਘ ਮਹਿਦੂਦ ਕੁਲਵਿੰਦਰ ਸੰਘਾ ਵਕੀਲ ਭਾਈਚਾਰਾ ਦੁਕਾਨਦਾਰਾਂ ਭਾਈਚਾਰੇ ਨੂੰ ਅਤੇ ਅਸੀਂ ਇੰਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਇਸ ਧਰਨੇ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦੇ ਹਾਂ।
