ਪਟਿਆਲਾ : ਪਿਛਲੇ ਲੰਮੇ ਸਮੇਂ ਤੋਂ ਗਲੀਆਂ, ਮੁਹੱਲਿਆਂ ਅਤੇ ਸ਼ਹਿਰ ਦੇ ਭੀੜ ਭਾੜ ਬਜਾਰਾਂ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਖੂੰਖਾਰ ਸਾਡਾਂ ਦੀ ਝੂੰਡਾ ਨੂੰ ਫੜ ਕੇ ਇਨ੍ਹਾਂ ਨੂੰ ਯੋਗ ਥਾਵਾਂ ਤੇ ਪਹੁੰਚਾਉਣ ਸਬੰਧੀ ਨਗਰ ਨਿਗਮ ਪ੍ਰਸ਼ਾਸ਼ਨ ਤੇ ਸਰਕਾਰ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਤੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਨਗਰ ਨਿਗਮ ਪ੍ਰਸ਼ਾਸ਼ਨ ਤੇ ਸਰਕਾਰ ਖਿਲਾਫ ਨਾਅਰੇਬਾਜੀ ਕਰ ਭਾਰੀ ਰੋਸ ਜਤਾਇਅਹਾ ਗਿਆ।
ਇਸ ਸਮੱਸਿਆ ਦੇ ਜਲਦ ਹਲ ਤੇ ਜ਼ੋਰ ਦਿੰਦਿਆ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਅਵਾਰਾ ਖੂੰਖਾਰ ਸਾਡਾਂ ਵੱਲੋ ਅਨੇਕਾਂ ਘਟਨਾਵਾਂ ਸ਼ਹਿਰ ਅੰਦਰ ਵਾਪਰ ਚੁੱਕੀਆਂ ਹਨ ਅਤੇ ਕਈ ਘਰਾਂ ਦੇ ਮੈਂਬਰ ਇਨ੍ਹਾਂ ਦੇ ਹਮਲਿਆਂ ਤੋਂ ਆਪਣੀਆਂ ਜਾਨਾ ਗਵਾ ਚੁੱਕੇ ਹਨ ਹੁਣ ਅਵਾਰਾ ਜਾਨਵਰ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਤੇ ਗੰਭੀਰ ਸਮੱਸਿਆ ਬਣੀ ਹੋਈ ਹੈ। ਲੋਕਾਂ ਦੀ ਸੁਰੱਖਿਆ ਹਿੱਤ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸ਼ਨ ਵਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ।
ਮੋਟੀਆਂ ਤਨਖਾਹਾਂ ਲੈਣ ਵਾਲੇ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਵਿੱਚ ਵਸਦੇ ਲੋਕਾਂ ਦੀਆਂ ਕੀਮਤੀ ਜਾਨਾ ਦੀ ਕੋਈ ਪ੍ਰਵਾਹ ਨਹੀਂ ਜਦੋਂ ਕਿ ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਅਤੇ ਡੀ.ਸੀ. ਦੀ ਬਣਦੀ ਹੈ। ਬੇਲਗਾਮ ਤੇ ਬੇ—ਖੌਫ ਘੁੰਮ ਰਹੇ ਅਵਾਰਾ ਪਸ਼ੂ ਗਾਦਾਰਾਂ ਲਈ ਇੱਕ ਵੱਡੀ ਸਮੱਸਿਆ ਤਾਂ ਬਣ ਚੁੱਕੀ ਹੈ ਲੋਕਾਂ ਨੂੰ ਗੰਭੀਰ ਜਖਮੀ ਕਰਨ ਵਾਲੇ ਅਤੇ ਮੌਤਾਂ ਦਾ ਕਾਰਨ ਬਣ ਚੁੱਕੇ ਖੁੰਖਾਰ ਜਾਨਵਰਾਂ ਨੂੰ ਸੰਭਾਲਣ ਲਈ ਨਗਰ ਨਿਗਮ ਤੇ ਸਰਕਾਰ ਬੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ।
ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਜਿੱਥੇ ਸਾਂਡ ਗਊਆਂ ਦੀਆਂ ਟੋਲੀਆਂ ਵੱਧ ਗਿਣਤੀ ਵਿੱਚ ਘੁੰਮਦੀਆਂ ਨਜਰ ਨਾ ਆਉਂਦੀਆਂ ਹੋਣ। ਸਰਕਾਰ ਵਲੋਂ ਅਵਾਰਾ ਪਸ਼ੂਆਂ ਦੀ ਸੰਭਾਲ ਸਬੰਧੀ ਲੋਕਾਂ ਤੋਂ ਕਰੋੜਾਂ ਰੁਪਏ ਗਊ ਸੈਸ ਵੀ ਵਸੂਲਿਆ ਜਾ ਰਹੀ ਹੈ। ਜੇਕਰ ਕਿਸੇ ਵਿਅਕਤੀ ਦੀ ਅਵਾਰਾ ਜਾਨਵਰਾਂ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਿੰਮੇਵਾਰ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ ਜੇਕਰ ਅਵਾਰਾ ਪਸ਼ੁਆਂ ਕਾਰਨ ਜਾਨੀ ਨੁਕਸਾਨ ਹੁੰਦਾ ਹੈ ਤਾਂ ਮਾਨ ਸਰਕਾਰ 50 ਲੱਖ ਰੁਪਏ ਦੀ ਰਾਸ਼ੀ ਕਲੇਮ ਵਜੋਂ ਪੀੜਤ ਪਰਿਵਾਰ ਨੂੰ ਦੇਣੀ ਲਾਜਮੀ ਕਰੇ।
ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਸਰਕਾਰ ਤੇ ਨਗਰ ਨਿਗਮ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਜਲਦ ਹੀ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਖੂੰਖਾਰ ਜਾਨਵਰਾਂ ਨੂੰ ਯੋਗ ਥਾਵਾਂ ਤੇ ਨਾ ਪਹੁੰਚਾਇਆ ਗਿਆ ਤਾਂ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਸੰਘਰਸ਼ ਦਾ ਵਿਗਲ ਵਜਾ ਦਿੱਤਾ ਜਾਵੇਗਾ। ਇਸ ਦੌਰਾਨ ਹੁਕਮ ਸਿੰਘ, ਕਾਲਾ ਸਿੰਘ, ਭਾਗ ਸਿੰਘ, ਬੰਟੀ, ਮਦਨ ਸਿੰਘ, ਮਾਨ ਸਿੰਘ, ਸੂਰਜ ਕੁਮਾਰ, ਅਰੁਣ ਕਪੂਰ, ਪਰਮਜੀਤ ਸਿੰਘ, ਨਰਿੰਦਰ ਪਾਲ ਸਿੰਘ, ਸੁਰਿੰਦਰ ਸਿੰਘ, ਸਰਵਨ ਕੁਮਾਰ, ਪ੍ਰੇਮ ਚੰਦ, ਸੋਨੂੰ, ਗੁਰਦੀਪ ਸਿੰਘ ਆਦਿ ਹਾਜਰ ਸਨ।
ਅਵਾਰਾ ਖੂੰਖਾਰ ਸਾਡਾਂ ਨੂੰ ਯੋਗ ਥਾਵਾਂ ਤੇ ਨਾ ਪਹੁੰਚਾਉਣ ਸਬੰਧੀ ਨਗਰ ਨਿਗਮ ਪ੍ਰਸ਼ਾਸ਼ਨ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
