ਪਟਿਆਲਾ (ਮਨਪ੍ਰੀਤ ਸਿੰਘ):- ਵਾਰਡ ਨੰਬਰ 54 ਅਧੀਨ ਆਉਂਦੀ ਨਵੀਂ ਬਸਤੀ ਬਡੂੰਗਰ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਰੋਹ ਦਾ ਆਯੋਜਨ ਭਗਵਾਨ ਵਾਲਮੀਕਿ ਵੈਲਫੇਅਰ ਕਮੇਟੀ ਵੱਲੋਂ ਪ੍ਰਧਾਨ ਗੁਰਨਾਮ ਸਿੰਘ, ਆਡੀਟਰ ਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਾਮ ਭਜਨ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਵੇਰੇ ਹਵਨ ਯੱਗ ਕਰਵਾਇਆ ਗਿਆ ਅਤੇ ਦੁਪਹਿਰ ਸਮੇਂ ਸ਼ਰਧਾਲੂਆਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।

ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਰੂਪ ਕੁਮਾਰ ਧਾਰੀਵਾਲ ਅਤੇ ਵਾਰਡ ਨੰਬਰ 54 ਦੇ ਕੌਂਸਲਰ ਜਗਮੋਹਨ ਚੌਹਾਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਮੰਦਰ ਅਤੇ ਇਲਾਕੇ ਨੂੰ ਸੁੰਦਰ ਲਾਈਟਾਂ ਅਤੇ ਫੁੱਲਾਂ ਨਾਲ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੀ।

ਇਸ ਮੌਕੇ ਗਾਇਕ ਸੰਤੋਸ਼ ਕੁਮਾਰ, ਦਵਿੰਦਰ ਕੁਮਾਰ ਅਤੇ ਨਰਿੰਦਰ ਨੇ ਭਜਨਾਂ ਰਾਹੀਂ ਸ਼ਰਧਾਲੂਆਂ ਨੂੰ ਭਗਤੀ ਰੰਗ ਵਿੱਚ ਰੰਗਿਆ।

ਇਸ ਮੌਕੇ ਭਾਜਪਾ ਆਗੂ ਰੂਪ ਕੁਮਾਰ ਧਾਰੀਵਾਲ ਅਤੇ ਕੌਂਸਲਰ ਜਗਮੋਹਨ ਚੌਹਾਨ ਨੇ ਸਾਂਝੇ ਤੌਰ 'ਤੇ ਕਿਹਾ ਕਿ ਸਾਨੂੰ ਭਗਵਾਨ ਵਾਲਮੀਕਿ ਜੀ ਵੱਲੋਂ ਦਿਖਾਏ ਮਾਰਗ 'ਤੇ ਚੱਲਦਿਆਂ ਉਨ੍ਹਾਂ ਦੇ ਪਵਿੱਤਰ ਵਿਚਾਰਾਂ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਵਾਲਮੀਕਿ ਜੀ ਦੀਆਂ ਸਿੱਖਿਆਵਾਂ ਹਰ ਮਨੁੱਖ ਨੂੰ ਬਰਾਬਰ ਸਮਝਣ ਅਤੇ ਆਪਸੀ ਭਾਈਚਾਰੇ ਨਾਲ ਮਿਲ-ਜੁਲ ਕੇ ਰਹਿਣ ਦਾ ਸੰਦੇਸ਼ ਦਿੰਦੀਆਂ ਹਨ।

ਇਸ ਮੌਕੇ ਰਾਮਜਸ, ਰਮੇਸ਼ ਕੁਮਾਰ, ਰੋਹਿਤ, ਦਲਵਿੰਦਰ ਸਿੰਘ, ਅਵਤਾਰ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ਗਿੱਲ, ਅਸ਼ੋਕ ਕੁਮਾਰ, ਰਿੰਕੂ ਆਦਿ ਹਾਜ਼ਰ ਸਨ।