ਹਰੋਲੀ/ਊਨਾ, 30 ਅਕਤੂਬਰ (ਰਾਜਵੀਰ ਚੋਪੜਾ):- ਪ੍ਰੈੱਸ ਕਲੱਬ ਹਰੋਲੀ ਦੇ ਪ੍ਰਧਾਨ ਨਾਰਾਇਣ ਪ੍ਰਭਾਕਰ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨਿਹੋਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਇਲਾਕੇ ਨਾਲ ਸਬੰਧਤ ਪੱਤਰਕਾਰਾਂ ਅਤੇ ਪ੍ਰੈੱਸ ਕਲੱਬ ਦੇ ਲੋਕ ਹਿੱਤ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਗਿਆ।
ਇਸ ਮੌਕੇ ਮੈਂਬਰਾਂ ਨੇ ਪ੍ਰੈੱਸ ਕਲੱਬ ਨਾਲ ਜੁੜੀਆਂ ਸਮੱਸਿਆਵਾਂ ਅਤੇ ਜ਼ਰੂਰੀ ਮੰਗਾਂ ਉਪ ਮੁੱਖ ਮੰਤਰੀ ਦੇ ਸਾਹਮਣੇ ਰੱਖੀਆਂ ਅਤੇ ਇਨ੍ਹਾਂ ਦੇ ਜਲਦੀ ਹੱਲ ਦੀ ਅਪੀਲ ਕੀਤੀ। ਉਪ ਮੁੱਖ ਮੰਤਰੀ ਮੁਕੇਸ਼ ਅਗਨਿਹੋਤਰੀ ਨੇ ਮੈਂਬਰਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਠਾਈਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਜਲਦੀ ਲੋੜੀਂਦੇ ਕਦਮ ਚੁੱਕੇ ਜਾਣਗੇ।
ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਉਮੀਦ ਜਤਾਈ ਕਿ ਉਨ੍ਹਾਂ ਦੀਆਂ ਮੰਗਾਂ 'ਤੇ ਜਲਦੀ ਸਕਾਰਾਤਮਕ ਕਾਰਵਾਈ ਹੋਵੇਗੀ।
ਇਸ ਮੌਕੇ ਮੁੱਖ ਸਰਪ੍ਰਸਤ ਦਿਨੇਸ਼ ਗੌਤਮ, ਪ੍ਰਧਾਨ ਨਾਰਾਇਣ ਪ੍ਰਭਾਕਰ, ਜਨਰਲ ਸਕੱਤਰ ਨਵੀਨ ਮਹੇਸ਼, ਉਪ ਪ੍ਰਧਾਨ ਨਿਤਿਸ਼ ਸ਼ਰਮਾ, ਖਜ਼ਾਨਚੀ ਰਾਜੀਵ ਰਾਣਾ, ਦਫ਼ਤਰੀ ਸਕੱਤਰ ਸੁਲਿੰਦਰ ਚੋਪੜਾ, ਪ੍ਰੈੱਸ ਸਕੱਤਰ ਪੰਕਜ ਚੋਪੜਾ ਸਮੇਤ ਹੋਰ ਮੈਂਬਰ ਹਾਜ਼ਰ ਸਨ।
