ਪਟਿਆਲਾ, 23 ਫਰਬਰੀ:- ਅੱਜ ਪ੍ਰੈੱਸ ਨੋਟ ਜਾਰੀ ਕਰਦੇਂ ਹੋਏ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਾਜਿ:ਦੇ ਸੂਬਾ ਆਗੂਆਂ ਨੇ ਦੱਸਿਆ ਕਿ ਵਣ ਵਿਭਾਗ ਦੇ ਦਿਹਾੜੀਦਾਰ ਕਿਰਤੀ ਕਾਮਿਆਂ ਨਾਲ ਜੋ ਵਿਤਕਰਾ ਕਰਕੇ ਧ੍ਰੋਹ ਕਮਾਇਆ ਜਾ ਰਿਹਾ ਹੈ। ਕੁਝ ਕਿਰਤੀਆਂ ਨੂੰ ਜਨਵਰੀ 2025ਤੋ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਕਈ ਮੇਹਨਤਕਸ਼ ਕਿਰਤੀ ਵਰਕਰਾਂ ਬਣਦਾ ਏਰੀਅਲ  ਬਕਾਇਆ ਵੀ ਨਹੀਂ ਦਿੱਤਾ ਗਿਆ। 
ਅਤੇ ਜੋ ਮਿੰਨੀਅਮ ਵੇਜਿਜ਼ ਐਕਟ ਰੂਲਜ ਦੇ ਨਿਯਮਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਨਿਰਧਾਰਤ ਕੀਤੇ ਜਾਂਦੇ ਘੱਟੋ ਘੱਟ ਉਜ਼ਰਤਾਂ ਦੇ ਵਾਧੇ ਦਾ ਏਰੀਅਲ ਬਕਾਇਆ ਮਾਰਚ 20 25 ਅਤੇ ਸਤੰਬਰ 2025ਤੋ ਲੈ ਕੇ ਅੱਜ ਤੱਕ ਕਿਰਤੀ ਕਾਮਿਆਂ ਨੂੰ ਨਹੀ ਦਿੱਤਾ ਗਿਆ। ਜਿਸ ਕਰਕੇ ਜੱਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੀ ਕੰਮ ਚੋਰ੍ਹ ਅਫ਼ਸਰ ਸਾਹੀ  ਜੋ  ਗਰੀਬ ਮਜ਼ਦੂਰਾਂ ਦੇ ਹੱਕਾਂ ਤੇ ਡੱਕਾ ਮਾਰ ਰਹੀ ਹੈ। 
ਜਿਸ ਕਰਕੇ ਜੱਥੇਬੰਦੀ ਨੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾਂ ਕਿ ਮਿਤੀ 26 ਫਰਬਰੀ 2026 ਨੂੰ ਦਫ਼ਤਰ ਵਣ ਮੰਡਲ ਅਫ਼ਸਰ ਪਟਿਆਲਾ ਦੇ ਸਹਮਣੇ ਰੋਸ ਧਰਨਾ ਦੇਣ ਉਪਰੰਤ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸਦੇ ਨਿਕਲਣ ਵਾਲੇ ਸਾਰੇ ਤਰ੍ਹਾਂ ਦੇ ਸਿਟਿਆਂ ਦੀ ਜ਼ਿਮੇਵਾਰੀ ਵਣ ਵਿਭਾਗ ਦੀ ਮੈਨੇਜਮੈਂਟ ਦੀ ਹੋਵੇਗੀ। 
ਸੂਬਾ ਜਨਰਲ ਸਕੱਤਰ ਸ੍ਰੀ ਵੀਰਪਾਲ ਸਿੰਘ ਲੂੰਬਾ, ਸੁਬਾ ਪ੍ਰਧਾਨ ਸ੍ਰੀ ਬਲਵੀਰ ਸਿੰਘ ਮੰਡੌਲੀ ਮੀਤ ਪ੍ਰਧਾਨ ਸ੍ਰੀ ਮੇਜ਼ਰ ਸਿੰਘ ਬਹੇੜਾ, ਨੇ ਪ੍ਰੈੱਸ ਨੋਟ ਅਪੀਲ ਕੀਤੀ ਕਿ ਸਘੰਰਸ ਵਿਚ ਸਾਰੇ ਮੇਹਨਤਕਸ਼ ਕਿਰਤੀ ਦਿਹਾੜੀਦਾਰ ਕਾਮਿਆਂ ਦਾ ਪਹੁੰਚਣਾ ਸਮੇਂ ਦੀ ਮੁੱਖ ਲੋੜ ਹੈ।