ਹਰੋਲੀ/ਊਨਾ, 30 ਅਕਤੂਬਰ (ਰਾਜਵੀਰ ਚੋਪੜਾ):- ਹਿਮਾਚਲ ਪ੍ਰਦੇਸ਼ ਸਟੇਟ ਇਲੈਕਟ੍ਰਿਸਿਟੀ ਬੋਰਡ ਲਿਮਟਿਡ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ 2 ਨਵੰਬਰ 2026 (ਸੋਮਵਾਰ) ਨੂੰ 132 ਕੇਵੀ ਸਬ-ਸਟੇਸ਼ਨ ਊਨਾ ਵਿਖੇ ਨਿਰਧਾਰਤ ਜਾਂਚ ਅਤੇ ਜ਼ਰੂਰੀ ਮੁਰੰਮਤ ਦਾ ਕੰਮ ਕੀਤਾ ਜਾਵੇਗਾ। ਇਸ ਕਾਰਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 132 ਕੇਵੀ ਸਬ-ਸਟੇਸ਼ਨ ਊਨਾ ਅਤੇ ਟਾਹਲੀਵਾਲ ਵਿਖੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸ ਦੌਰਾਨ 132 ਕੇਵੀ ਸਬ-ਸਟੇਸ਼ਨ ਊਨਾ ਅਧੀਨ ਆਉਣ ਵਾਲੇ 132 ਕੇਵੀ ਹਿਮ ਟੈਕਸਟਾਈਲ, 132 ਕੇਵੀ ਕਸਲਾਈ, 33 ਕੇਵੀ ਬਸਾਲ, 33 ਕੇਵੀ ਹਰੋਲੀ, 33 ਕੇਵੀ ਗਗਰੇਟ, 33 ਕੇਵੀ ਬੰਗਾਣਾ ਅਤੇ 11 ਕੇਵੀ ਪੀਰਨਿਗਾਹ ਫੀਡਰਾਂ ਨਾਲ ਜੁੜੇ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਇਸੇ ਤਰ੍ਹਾਂ 132 ਕੇਵੀ ਸਬ-ਸਟੇਸ਼ਨ ਟਾਹਲੀਵਾਲ ਵਿਖੇ ਵੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 33 ਕੇਵੀ ਐਚਐਮ ਸਟੀਲ ਇੰਡਸਟਰੀ, 33 ਕੇਵੀ ਸੁਰਭੀ ਸਟੀਲਜ਼, 33 ਕੇਵੀ ਸਬ-ਸਟੇਸ਼ਨ ਟਾਹਲੀਵਾਲ, 33 ਕੇਵੀ ਸਬ-ਸਟੇਸ਼ਨ ਸੰਤੋਸ਼ਗੜ੍ਹ, 33 ਕੇਵੀ ਸਬ-ਸਟੇਸ਼ਨ ਗੋਂਦਪੁਰ ਅਤੇ 11 ਕੇਵੀ ਇੰਡਸਟਰੀਅਲ ਏਰੀਆ ਫੀਡਰਾਂ ਅਧੀਨ ਆਉਣ ਵਾਲੇ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ।

ਬੋਰਡ ਦੇ ਸਹਾਇਕ ਇੰਜੀਨੀਅਰ ਇੰਜੀਨੀਅਰ ਦੀਪਕ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਾਵਿਤ ਖੇਤਰਾਂ ਦੇ ਖਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।