ਕਪੂਰਥਲਾ (ਪੈਗਾਮ ਏ ਜਗਤ):- ਰੇਲ ਕੋਚ ਫੈਕਟਰੀ ਕਪੂਰਥਲਾ ਦੇ ਗੇਟ ਨੰਬਰ ਇੱਕ ਤੋਂ ਲੈ ਕੇ ਹੁਸੈਨਪੁਰ ਸਟੇਸ਼ਨ ਤੱਕ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ਿਆਂ ਦੇ ਕਰਕੇ ਟਰੈਫਿਕ ਦੀ ਵਿਵਸਥਾ ਹੋਈ ਖਰਾਬ ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਦੋ , ਗੇਟ ਨੰਬਰ ਤਿੰਨ ਦੇ ਸਾਹਮਣੇ ਜੋ ਦੁਕਾਨਾਂ ਦੁਕਾਨਦਾਰਾਂ ਵੱਲੋ ਦੁਕਾਨ ਤੋਂ ਬਾਹਰ 10 ਫੁੱਟ ਤੱਕ ਦਾ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਅਤੇ ਦੂਸਰਾ ਜੌ ਉਹਨਾਂ ਨੇ ਆਪਣੀਆ ਦੁਕਾਨਾਂ ਦੇ ਸਾਹਮਣੇ ਰੇੜੀਆਂ ਲਵਾਈਆਂ ਹੋਈਆਂ ਹਨ , ਜੋ ਕਿ ਗੈਰ ਕਾਨੂੰਨੀ ਹਨ। ਦੁਕਾਨਦਾਰ ਮਾਲਿਕ ਰੇੜੀਆਂ ਵਾਲਿਆਂ ਕੋਲੋਂ ਜਿਸ ਜਗ੍ਹਾ ਦਾ ਕਿਰਾਇਆ ਲੈਂਦੇ ਹਨ । ਉਹ ( PWD ) ਦੀ ਜਗ੍ਹਾ ਅਤੇ ਜੰਗਲਾਤ ਮਹਿਕਮੇ ਦੀ ਜਗ੍ਹਾ ਹੈ। 
ਇਸ ਜਗ੍ਹਾ ਤੇ ਨਜਾਇਜ਼ ਕਬਜੇ ਹੋਣ ਕਰਕੇ ਟਰੈਫਿਕ ਹਮੇਸ਼ਾ ਜਾਮ ਰਹਿੰਦੀ ਹੈ। ਹਰ ਸਮੇਂ ਐਕਸੀਡੈਂਟ ਦਾ ਖਤਰਾ ਬਣਿਆ ਰਹਿੰਦਾ ਹੈ ਤੇ ਐਕਸੀਡੈਂਟ ਵੀ ਹਰ ਰੋਜ਼ ਹੁੰਦੇ ਨੇ ਹਾਦਸੇ ਦੇ ਕਾਰਨ ਗੰਭੀਰ ਚੋਟਾ ਤਾਂ ਲਗਦੀਆਂ ਹੀ ਨੇ ਤੇ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਪਰ ਪ੍ਰਸ਼ਾਸਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਸ ਹਾਈਵੇ ਤੋਂ ਸੁਲਤਾਨਪੁਰ ਜਾਣ ਵਾਲੇ ਜਾਂ ਸੁਲਤਾਨਪੁਰ ਤੋਂ ਕਪੂਰਥਲਾ ਆਉਣ ਵਾਲੇ ਪ੍ਰਸ਼ਾਸਨ ਅਤੇ ਰਾਜਨੀਤਿਕ ਲੀਡਰ ਰੋਜ਼ਾਨਾ ਲੰਘਦੇ ਹਨ। ਪਰ ਇਸ ਪਾਸੇ ਕਿਸੇ ਦਾ ਕੋਈ ਧਿਆਨ ਨਹੀਂ ਹੈ।
 ਸੋ ਪਿੰਡ ਬਾਬਾ ਦੀਪ ਸਿੰਘ ਨਗਰ ਦੇ ਸਰਪੰਚ ਰੁਪਿੰਦਰ ਕੌਰ,  ਸਰਪੰਚ ਰਾਜ ਦਵਿੰਦਰ ਸਿੰਘ, ਪਿੰਡ ਸੈਦੋ ਭਲਣਾ, ਪਿੰਡ ਰਾਵਲ ਦੇ ਸਰਪੰਚ ਜਸਵਿੰਦਰ ਕੌਰ ਤੇ ਸਾਰੇ ਪਿੰਡ ਨਿਵਾਸੀਆਂ ਵੱਲੋ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਂਦੀ ਹੈ ਕਿ ਨਜਾਇਜ਼ ਕਬਜ਼ਿਆਂ ਨੂੰ ਜਲਦੀ ਤੋਂ ਜਲਦੀ ਹਟਾਇਆ ਜਾਵੇ। ਤਾਂ ਕਿ ਆਉਣ ਜਾਣ ਵਾਲੇ ਰਾਹਗੀਰਾਂ ਦੀ ਜਾਨ -ਮਾਲ ਦੀ ਰਾਖੀ ਹੋ ਸਕੇ। ਪ੍ਰਸ਼ਾਸਨ ਇਹਨਾਂ ਨਜਾਇਜ਼ ਕਬਜ਼ਿਆਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰ ਰਿਹਾ। ਸੁੱਤੇ ਹੋਏ ਪ੍ਰਸ਼ਾਸਨ ਨੂੰ ਪੰਚਾਇਤਾਂ ਮਤਾ ਪਾ ਕੇ ਦੇ ਰਹੀਆਂ ਹਨ। ਤੇ ਉਮੀਦ ਕਰਦੇ ਹਾਂ ਕਿ ਇਸ ਤੇ ਜਲਦੀ ਤੋ  ਜਲਦੀ ਕਾਰਵਾਈ ਕੀਤੀ ਜਾਵੇਗੀ।