ਪਟਿਆਲਾ, 09 ਜਨਵਰੀ:- ਸਮੂੰਹ ਸੰਗਠਨਾਂ ਦੀ ਬੈਠਕ ਗੜ੍ਹਵਾਲ ਭਵਨ ਵਿਰਕ ਕਲੋਨੀ ਪਟਿਆਲਾ ਵਿਖੇ ਸ੍ਰੀ ਉਤਮ ਸਿੰਘ ਬਾਗੜੀ ਸਯੋਜਕ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿੱਚ ਸਥਾਨਕ ਸੰਸਥਾਵਾਂ ਦੇ ਪ੍ਰਧਾਨ ਅਤੇ ਸੈਕਟਰੀ ਹਾਜਰ ਸਨ। ਇਸ ਵਿੱਚ ਉਤਰਾ ਖੰਡ ਰਾਜ ਦੀ ਬੇਟੀ ਅੰਕਿਤਾ ਭੰਡਾਰੀ ਹੱਤਿਆ ਕਾਂਡ ਕੇਸ ਵਿੱਚ ਹੁਣ ਕੁੱਝ ਪ੍ਰਭਾਵਸ਼ਾਲੀ ਲੋਕਾਂ ਦੇ ਨਾਮ ਸਾਹਮਣੇ ਆਉਣ ਦੀ ਸਹੀ ਜਾਂਚ ਨਾ ਹੋਣ ਦੇ ਕਾਰਨ ਨੈਸ਼ਨਲ ਲੈਵਲ ਤੇ ਸਪੋਰਟ ਮਿਲ ਰਿਹਾ ਹੈ। ਕਿਉਂਕਿ ਅੰਕਿਤਾ ਭੰਡਾਰੀ ਪੌੜੀ ਜਿਲੇ ਦੇ ਗੰਗਾ—ਭੋਗਪੁਰ ਵਿਖੇ ਬਣਤਾਰਾ ਰਿਜੋਰਟ ਦੇ ਵਿੱਚ ਬਤੌਰ ਰਿਸੈਪਸਨਿਸਟ ਵਜੋਂ ਕੰਮ ਕਰਦੀ ਸੀ। 
ਜਿਸ ਨਾਲ ਕਥਿਤ ਤੌਰ ਤੇ ਬਲਾਤਕਾਰ ਸਾਲ 2022 ਵਿੱਚ ਹੋਇਆ ਅਤੇ ਉਸ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਜਿਸ ਸਬੰਧ ਵਿੱਚ ਉਤਰਾਖੰਡ ਰਾਜ ਵਿੱਚ ਜੰਨ ਅੰਦੋਲਨ ਬੜੀ ਜ਼ੋਰ ਤੇ ਚੱਲ ਰਿਹਾ ਹੈ। ਜਿਸ ਵਿੱਚ ਉੱਥੇ ਦੀ ਜਨਤਾ ਫਾਸਟ ਟਰੈਕ ਕੋਰਟ ਰਾਹੀਂ ਸੁਣਵਾਈ, ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਅਤੇ ਨਿਰਪੱਖ ਕਾਰਵਾਈ ਦੀ ਮੰਗ ਕਰ ਰਹੀ ਹੈ। ਪਰ ਉਤਰਾਖੰਡ ਸਰਕਾਰ ਦੇ ਕੰਨਾਂ ਵਿੱਚ ਜੂੰ ਤੱਕ ਨਹੀਂ ਸਿਰਕ ਰਹੀ। 
ਅੱਜ ਦੀ ਬੈਠਕ ਵਿੱਚ ਪਟਿਆਲਾ ਵਿਖੇ ਉੱਤਰਾਖੰਡ ਦੀਆਂ ਸੰਸਥਾਵਾਂ ਅਤੇ ਕੀਰਤਨ ਮੰਡਲੀਆਂ ਦੇ ਪ੍ਰਧਾਨ ਅਤੇ ਸਕੱਤਰ ਹਾਜਰ ਹੋਏ ਅਤੇ ਉਹਨਾਂ ਦੇ ਪ੍ਰਧਾਨਾਂ/ਸਕੱਤਰਾਂ ਵੱਲੋਂ ਆਪਣੇ—ਆਪਣੇ ਵਿਚਾਰ ਉਕਤ ਮੁੱਦੇ ਤੇ ਰੱਖੇ ਗਏ। ਬਾਅਦ ਵਿੱਚ ਸਰਵ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅੰਕਿਤਾ ਭੰਡਾਰੀ ਦੇ ਕੇਸ ਨੂੰ ਬੱਲ ਦੇਣ ਲਈ ਸਥਾਨਕ ਸੰਸਥਾਵਾਂ ਅਤੇ ਕੀਰਤਨ ਮੰਡਲੀਆਂ ਵੱਲੋਂ ਇੱਕ ਸ਼ਾਂਤਮਈ ਰੈਲੀ / ਕੈਂਡਲ ਮਾਰਚ ਮਿਤੀ 11—01—2026 ਦਿਨ ਐਤਵਾਰ ਨੂੰ ਸੈਂਟਰ ਸਟੇਟ ਲਾਇਬ੍ਰੇਰੀ ਵਿਖੇ 2:30 ਵਜੇ ਇਕੱਠੇ ਹੋਣ ਉਪਰੰਤ ਮਾਲ ਰੋਡ ਤੋਂ ਹੁੰਦਾ ਹੋਇਆ ਫੁਆਰਾਂ ਚੌਂਕ ਵਿਖੇ ਖਤਮ ਹੋਵੇਗਾ। 
ਇਸ ਉਪਰੰਤ ਪੰਜ ਮੈਂਬਰੀ ਵਫਦ ਵਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ। ਜਿਸ ਵਿੱਚ ਅੰਕਿਤਾ ਭੰਡਾਰੀ ਦੇ ਕੇਸ ਵਿੱਚ ਸੀ.ਬੀ.ਆਈ. ਵਲੋਂ ਨਿਰਪੱਖ ਜਾਂਚ ਕਰਵਾਉਣ ਅਤੇ ਉਸ ਦੇ ਮਾਤਾ ਪਿਤਾ ਨੂੰ ਸੁਰੱਖਿਆ ਪ੍ਰਦਾਨ ਕਰਵਾਉਣ ਲਈ ਮੰਗ ਪੱਤਰ ਭੇਜਿਆ ਜਾਵੇਗਾ। ਕਿਉਂਕਿ ਅੰਕਿਤਾ ਭੰਡਾਰੀ ਦੇ ਮਾਤਾ ਪਿਤਾ ਅਸੁਰੱਖਿਆ ਵਿੱਚ ਜੀ ਰਹੇ ਹਨ ਅਤੇ ਆਪਣੀ ਜਾਨ ਦਾ ਖਤਰਾ ਮਹਿਸੂਸ ਕਰ ਰਹੇ ਹਨ। 
ਇਸ ਮੌਕੇ ਪ੍ਰਮਾਰਥ ਸੇਵਾ ਸਮਿਤੀ, ਜਨ ਜਾਗਰਨ ਸਮਿਤੀ, ਪੋੜੀ ਗੜ੍ਹਵਾਲ ਸਭਾ, ਉਤਰਾਂਚਲ ਸਮਾਜ ਸੁਧਾਰ ਸੰਸਥਾ, ਉਤਰਾਖੰਡ ਸਭਾ, ਗੜਵਾਲ ਸਭਾ, ਹਿਲਾਂਸ ਸਾਂਸਕ੍ਰਿਤੀਕ ਕਲਾਂ ਮੰਚ, ਉਤਾਰਾਚਲੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ, ਕਮਾਉਂ ਸਭਾ ਅਤੇ ਕੀਰਤਨ ਮੰਡਲੀਆਂ ਦੇ ਮੈਂਬਰ ਆਦਿ ਹਾਜਰ ਆਏ। 
ਇਸ ਬੈਠਕ ਵਿੱਚ ਸ੍ਰੀ ਉਤਮ ਸਿੰਘ ਬਾਗੜੀ, ਮੁਲਾਇਮ ਸਿੰਘ ਰਾਣਾ, ਭਗਤ ਸਿੰਘ ਭੰਡਾਰੀ ਸਾਰੇ ਸੰਯੋਜਕ, ਰਾਜਿੰਦਰ ਸਿੰਘ ਪਵਾਰ, ਬਿਰੇਂਦਰ ਪਟਵਾਲ, ਨਵੀਨ ਸਿੰਘ ਰਾਵਤ, ਮਾਧਵ ਸਿੰਘ ਬਿਸ਼ਟ, ਜਗਦੀਸ਼ ਪ੍ਰਸ਼ਾਦ, ਗੁਰਮੀਤ ਸਿੰਘ ਨੇਗੀ, ਭੂਪ ਸਿੰਘ ਅਸਵਾਲ, ਕੈਲਾਸ਼ ਪ੍ਰੋਹੀਤ, ਰਵਿੰਦਰ ਸਿੰਘ ਰਾਵਤ ਸਾਰੇ ਸਹਿ—ਸੰਯੋਜਕ, ਸੁਰਵੀਰ ਸਿੰਘ ਪਵਾਂਰ, ਜ਼ੋਤ ਸਿੰਘ ਭੰਡਾਰੀ, ਰਮੇਸ਼ ਭੰਡਾਰੀ, ਧੀਰਜ ਸਿੰਘ ਰਾਵਤ, ਪੂਰਨ ਸਿੰਘ ਜੀਨਾ, ਕੁੰਵਰ ਸਿੰਘ ਰਾਵਤ, ਰਮੇਸ਼ ਧਿਆਨੀ, ਰਵਿੰਦਰ ਸਿੰਘ ਰਾਵਤ, ਭੁਵਨ ਚੰਦਰ ਭੱਟ, ਸ੍ਰੀਮਤੀ ਬਸੰਤੀ ਦੇਵੀ ਢੋਡੀਆਲ, ਦਿਵੇਸ਼ਵਰੀ ਦੇਵੀ ਬ੍ਰਿਸ਼ਟ, ਰੋਸ਼ਨੀ ਦੇਵੀ ਨੇਗੀ, ਸੁਨੀਤਾ ਦੇਵੀ, ਕਵਿਤਾ ਮਹਿਰਾ, ਕਮਲਾ ਗੋਸਵਾਮੀ, ਹੀਰਾ ਗੁਪਤਾ, ਰਾਜਿੰਦਰ ਸਿੰਘ ਪਵਾਰ (ਰਾਜੂ), ਗਿਰੀਸ ਸ਼ਕਲਾਨੀ, ਵਿਜੇ ਸਿੰਘ ਨੇਗੀ, ਭਗਵਾਨ ਸਿੰਘ ਪਵਾਰ, ਆਦਿ ਮੌਜੂਦ ਸਨ।