ਪਟਿਆਲਾ:- ਅੱਜ ਮਿਤੀ 13-11-2025 ਨੂੰ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਜਿਲਾ ਬ੍ਰਾਂਚ ਜੰਗਲਾਤ ਵਰਕਰਾਂ ਵੱਲੋਂ ਲੰਮੇ ਸਮੇਂ ਤੋਂ ਚਲ ਰਹੀਆਂ ਮੰਗਾਂ ਪੂਰੀਆਂ ਨਾ ਕਰਨ ਤੇ ਰੋਸ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਜਗਮੋਹਨ ਸਿੰਘ ਨੋਲੱਖਾ ਨੇ ਕੀਤੀ। ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਹਾਜਰ ਸਨ। 
ਵਰਕਰਾਂ ਦੀਆਂ ਰਹਿੰਦੀਆਂ ਤਨਖਾਹਾਂ ਨਾ ਦੇਣਾ, 60 ਸਾਲ ਦੀ ਉਮਰ ਦਾ ਬਹਾਨਾ ਬਣਾ ਕੇ ਵਰਕਰਾਂ ਨੂੰ ਕੰਮ ਤੋਂ ਹਟਾਉਣਾ, 6 ਮਹੀਨੇ ਪਹਿਲਾਂ ਰੈਗੂਲਰ ਵਰਕਰਾਂ ਨੂੰ ਉੱਕਾ ਪੁੱਕਾ 15000/- ਦੇਣਾ, 40-45 ਸਾਲ ਤੱਕ ਕਰਨ ਤੇ ਕੋਈ ਬੈਨੀਫਿਟ ਨਾ ਦੇਣਾ ਖਾਲੀ ਹੱਥ ਘਰਾਂ ਨੂੰ ਤੁਰਨਾ ਮਾਨਯੋਗ ਕੋਰਟ ਦੇ ਫੈਸਲੇ ਲਾਗੂ ਨਾ ਕਰਨਾ ਮਨੋਲਟੀ ਤੋੜ ਕੇ ਵਰਕਰਾਂ ਨੂੰ ਰੈਗੂਲਰ ਕਰਨਾ, ਵਰਕਰਾ ਦੀਟਾਂ ਬਦਲੀਆਂ ਕਰਨਾ, ਦੂਰ ਦੁਰਾਡੇ ਭੇਜ਼ ਕੇ ਤੰਗ ਪ੍ਰੇਸ਼ਾਨ ਕਰਨਾ ਆਦਿ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ। 
ਜਗਮੋਹਨ ਸਿੰਘ ਨੋਲੱਖਾ ਨੇ ਐਲਾਨ ਕੀਤਾ ਕਿ ਮਿਤੀ 19-11-2025 ਨੂੰ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ। ਇਹ ਮੋਰਚਾ ਉਦੋ ਤੱਕ ਜਾਰੀ ਰਹੇਗਾ ਜਦੋਂ ਤੱਕ ਵਰਕਰਾਂ ਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਇਸ ਮੌਕੇ ਨਾਰੰਗ ਸਿੰਘ ਸਿੰਚਾਈ ਵਿਭਾਗ ਪ੍ਰਧਾਲ, ਸੁਖਦੇਵ ਝੰਡੀ ਮਾਤਾ ਕੁਸ਼ਲਿਆ ਹਸਪਤਾਲ, ਗੁਰਦੀਪ ਸਿੰਘ, ਤਰਲੋਚਨ ਮਾੜੂ, ਦਰਸ਼ਨ ਮਲੇਵਾਲ, ਜ਼ਸਵਿੰਦਰ ਸਿੰਘ, ਤਰਲੋਚਨ ਮੰਡੋਲੀ, ਗੁਰਮੇਲ ਬੰਮਣਾ, ਹੈਪੀ ਨਾਭਾ, ਸਬਦਿਲ ਕੁੱਕੀ ਸਮਾਣਾ, ਵੱਖ-ਵੱਖ ਵਿਭਾਗਾਂ ਦੇ ਪ੍ਰਧਾਨ ਅਤੇ ਸਕੱਤਰਾਂ ਨੇ ਸੰਬੋਧਨ ਕੀਤਾ।