ਚੰਡੀਗੜ੍ਹ, 28 ਅਕਤੂਬਰ (ਹਰਮਿੰਦਰ ਸਿੰਘ ਨਾਗਪਾਲ):- ਦੀਵਾਲੀ ਮੌਕੇ ਐਮ.ਕੇ. ਭਾਟੀਆ ਗਰੁੱਪ ਦੇ ਕਰਮਚਾਰੀਆਂ ਲਈ ਕਰਵਾਏ ਗਏ ਵਿਸ਼ੇਸ਼ ਲੱਕੀ ਡਰਾਅ ਵਿੱਚ ਪੰਚਕੂਲਾ ਦੀ ਸਵਿਤਾ ਦੀ ਕਿਸਮਤ ਚਮਕ ਗਈ। ‘ਦੀਵਾਲੀ ਧਮਾਕਾ’ ਡਰਾਅ ਵਿੱਚ ਸਵਿਤਾ ਦੇ ਨਾਮ ਮੁਫ਼ਤ ਆਲਟੋ K10 ਕਾਰ ਨਿਕਲੀ। ਕਾਰ ਜਿੱਤਣ ਦਾ ਐਲਾਨ ਹੁੰਦਿਆਂ ਹੀ ਕਰਮਚਾਰੀਆਂ ਵਿੱਚ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਬਣ ਗਿਆ।
ਐਮ.ਕੇ. ਭਾਟੀਆ ਗਰੁੱਪ ਦੀ ਇਸ ਪਹਿਲਕਦਮੀ ਨੇ ਕਰਮਚਾਰੀਆਂ ਦੀ ਦੀਵਾਲੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਕਰ ਦਿੱਤਾ। ਖ਼ਾਸ ਗੱਲ ਇਹ ਰਹੀ ਕਿ ਇਸ ਡਰਾਅ ਵਿੱਚ 35 ਯੋਗ ਕਰਮਚਾਰੀਆਂ ਨੂੰ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ, ਜਿਸ ਨਾਲ ਹਰ ਕਰਮਚਾਰੀ ਨੂੰ ਆਪਣੀ ਕਿਸਮਤ ਅਜ਼ਮਾਉਣ ਦਾ ਮੌਕਾ ਮਿਲਿਆ। ਸਵਿਤਾ ਲਈ ਇਹ ਦੀਵਾਲੀ ਹਮੇਸ਼ਾ ਯਾਦਗਾਰ ਰਹੇਗੀ, ਕਿਉਂਕਿ ਉਨ੍ਹਾਂ ਨੂੰ ਤਿਉਹਾਰ ਮੌਕੇ ਅਜਿਹਾ ਤੋਹਫ਼ਾ ਮਿਲਿਆ ਹੈ, ਜਿਸ ਦੀ ਖੁਸ਼ੀ ਲੰਬੇ ਸਮੇਂ ਤੱਕ ਬਣੀ ਰਹੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨ ਵੀ ਹਰ ਸਾਲ ਦੀ ਤਰ੍ਹਾਂ ਦੀਵਾਲੀ ਦੇ ਤੋਹਫ਼ੇ ਵਜੋਂ ਚਾਰ ਕੀਆ ਕਾਰਾਂ ਦਿੱਤੀਆਂ ਗਈਆਂ ਸਨ।
