ਗੜ੍ਹਸ਼ੰਕਰ, 29 ਸਤੰਬਰ - ਜਿਲਾ ਪ੍ਰਸ਼ਾਸਨ, ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਹੁਸ਼ਿਆਰਪੁਰ ਅਤੇ ਪੰਜਾਬ ਟੂਰਿਜ਼ਮ ਵਿਭਾਗ ਦੇ ਸਾਂਝੇ ਉਪਰਾਲੇ ਨਾਲ਼ ਨਾਰਾ ਫਾਰੈਸਟ ਰੈਸਟ ਹਾਊਸ ਵਿਖੇ “ ਵਰਲਡ ਟੂਰਿਜ਼ਮ ਡੇ ” ਮਨਾਇਆ ਗਿਆ। ਮੈਡਮ ਕੋਮਲ ਮਿੱਤਲ ਡੀਸੀ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੰਗਲਾਤ ਵਿਭਾਗ ਵਲੋਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀ ਐੱਫ਼ ਡਾ ਸੰਜੀਵ ਤਿਵਾੜੀ ਮੁੱਖ ਮਹਿਮਾਨ ਵਜੋ ਅਤੇ ਨਲਿਨ ਯਾਦਵ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ।
ਇਸ ਮੌਕੇ ਮਿਸ਼ਨ ਕੇ 3 ਦੇ ਸੰਸਥਾਪਕ ਡਾ ਅਮਨਦੀਪ ਸਿੰਘ ਵਲੋਂ ਕੁਦਰਤ ਪ੍ਰੇਮੀ ਇਨਸਾਨਾਂ ਲਈ ਨਾਰਾ ਜੰਗਲ ਚ ਨਾਈਟ ਕੈਂਪਿੰਗ ਦਾ ਆਯੋਜਨ ਕਰ ਕੇ ਪੰਜਾਬ ਟੂਰਿਜ਼ਮ ਦੇ ਵਿਲੱਖਣ ਪੱਖ ਨੂੰ ਪੇਸ਼ ਕੀਤਾ ਗਿਆ ਜਿਸ ਵਿੱਚ 42 ਕੁਦਰਤ ਪ੍ਰੇਮੀ ਸਾਥੀਆਂ ਨੇ ਹਿੱਸਾ ਲਿਆ। ਨਾਇਟ ਕੈੰਪਿੰਗ, ਕੈਂਪ ਫਾਇਰ ਦੁਆਲ਼ੇ ਬੈਠ ਕੇ ਕੁਦਰਤੀ ਕਵਿਤਾਵਾਂ ਰਾਹੀਂ ਜੰਗਲਾਂ ਤੇ ਜੰਗਲੀ ਜੀਵਾਂ ਨਾਲ਼ ਟੁੱਟਿਆ ਰਿਸ਼ਤਾ ਗੰਢਣ ਦੀ ਕੋਸ਼ਿਸ਼, ਕੁਦਰਤ ਦੀ ਗੋਦ ਚ ਬੈਠ ਕੇ ਖਾਣਾ, ਸਵੇਰ ਦੀ ਧਿਆਨਸਤ ਸੈਰ, ਪੰਛੀਆਂ ਦੀਆਂ ਪਿਆਰੀਆਂ ਪਿਆਰੀਆਂ ਅਵਾਜ਼ਾਂ ਨੂੰ ਸੁਨਣਾਂ ਤੇ ਕੁਦਰਤੀ ਧਿਆਨ ਸਭ ਲਈ ਬਹੁਤ ਹੀ ਯਾਦਗਾਰੀ ਹੋ ਨਿਬੜਿਆ।
ਰੇਜ਼ ਆਫ਼ਿਸਰ ਜਤਿੰਦਰ ਰਾਣਾ, ਆਯੂਸ਼, ਫਾਰੈਸਟਰ ਜਸਵੀਰ ਸਿੰਘ, ਗੁਰਮੀਤ ਸਿੰਘ ਤੇ ਤਰਸੇਮ ਸਿੰਘ ਮੰਡਿਆਲ਼ਾ ਵਲੋ ਸਾਰੇ ਪ੍ਰਬੰਧ ਤੇ ਜੰਗਲ ਚ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਵਾਤਾਵਰਣ ਪ੍ਰੇਮੀ ਮਨ ਗੋਗੀਆ, ਪ੍ਰਿਥਵੀ ਵੈੱਲਫੇਅਰ ਤੋਂ ਹਰਿੰਦਰ ਸਿੰਘ, ਪ੍ਰੋਫੈਸਰ ਡਾ ਮੀਨਾਕਸ਼ੀ ਮੈਨਨ, ਨਾਇਬ ਤਹਿਸੀਲਦਾਰ(ਰਿ) ਜਸਵੀਰ ਸਿੰਘ, ਸੁਖਵਿੰਦਰ ਸਿੰਘ ਤੇ ਅਪਸਟੇਟ ਦੇ ਮਾਲਕ ਵਰਿੰਦਰ ਸਿੰਘ ਨੇ ਇਸ ਪ੍ਰੋਗਾਰਮ ਚ ਸ਼ਿਰਕਤ ਕਰਕੇ ਇਸ ਦੀ ਸ਼ਾਨ ਵਿੱਚ ਵਾਧਾ ਕੀਤਾ।
You May Also Like
‘ਦਾਦੇ ਦੀ ਪੈਲ਼ੀ’ ਰਾਹੀਂ ਵਿਰਾਸਤੀ ਜ਼ਮੀਨ ਦਾ ਦਰਦ ਬਿਆਨ ਕਰਦਾ ਹਰਿੰਦਰ ਹਰ ਦਾ ਨਵਾਂ ਗੀਤ ਰਿਲੀਜ਼
Mitti De Putt to Release on September 18 Bringing the Fragrance of the Soil Dev Kharoud
ਜ਼ਿੰਦਗੀ ਦਾ ਮੇਲਾ ਗੀਤ ਨਾਲ ਗਾਇਕ ਦਿਸ਼ਾਂਤ ਧੀਰ ਮੁੜ ਚਰਚਾ ਚ