ਐਸ ਏ ਐਸ ਨਗਰ, 6 ਮਈ - ਮੁਹਾਲੀ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਵੱਲੋਂ ਸਮਾਰਟ ਵੰਡਰ ਸਕੂਲ, ਸੈਕਟਰ 71, ਮੁਹਾਲੀ ਵਿਖੇ ਇੱਕ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਦੱਸਿਆ ਕਿ ਇਸ ਮੌਕੇ ਪ੍ਰਸਿੱਧ ਗਾਇਕ, ਐਕਟਰ ਅਤੇ ਮਿਊਜਿਕ ਡਾਇਰੈਕਟਰ ਪ੍ਰੋ: ਬਿਰਜੇਸ਼ ਆਹੂਜਾ ਨੇ ਸ਼ਿਰਕਤ ਕੀਤੀ ਅਤੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਦਾ ਮਨੋਰੰਜਨ ਕੀਤਾ।

ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ ਹਰਿੰਦਰ ਪਾਲ ਸਿੰਘ ਹੈਰੀ ਨੇ ਦੱਸਿਆ ਕਿ ਇਸ ਮੌਕੇ ਐਸੋਸੀਏਸ਼ਨ ਦੇ 20 ਮੈਂਬਰ ਗਾਇਕਾਂ ਨੇ ਵੱਖ-ਵੱਖ ਗੀਤ ਗਾਏ। ਇਸ ਦੌਰਾਨ ਕੁਝ ਨੇ ਬਿਨਾਂ ਸਾਜ਼ਾਂ ਦੇ, ਕੁਝ ਨੇ ਕਰੋਕੇ ਰਾਹੀ ਅਤੇ ਕੁਝ ਨੇ ਹਾਰਮੋਨੀਅਮ ਤੇ ਗੀਤ ਸੁਣਾਏ। ਸੰਸਥਾ ਦੇ ਮੈਂਬਰਾਂ ਵਲੋਂ ਉਨ੍ਹਾਂ ਦੇ ਸੁਰੀਲੇ ਗਾਇਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੰਚ ਦਾ ਸੰਚਾਲਨ ਸz ਹਰਜਿੰਦਰ ਸਿੰਘ ਅਤੇ ਸz ਸੁਖਵਿੰਦਰ ਸਿੰਘ ਬੇਦੀ ਵੱਲੋਂ ਕੀਤਾ ਗਿਆ।

ਇਸ ਮੌਕੇ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸz ਜਰਨੈਲ ਸਿੰਘ, ਚੀਫ ਕਨਵੀਨਰ ਸ੍ਰੀ ਰਵਜੋਤ ਸਿੰਘ ਅਤੇ ਵਿੱਤ ਸਕੱਤਰ ਸ੍ਰੀ ਜੇ ਐਸ ਰਾਵਲ ਵਲੋਂ ਵੱਖ ਵੱਖ ਜਿੰਮੇਵਾਰੀਆਂ ਨਿਭਾਈਆਂ ਗਈਆਂ। ਸ੍ਰੀ ਆਰ.ਪੀ.ਸਿੰਘ ਵਿਗ, ਵੱਲੋਂ ਸੰਗੀਤਕ ਸ਼ਾਮ ਦੇ ਗਾਇਕਾਂ ਅਤੇ ਮੁੱਖ ਮਹਿਮਾਨ ਲਈ ਯਾਦਗਾਰੀ ਚਿੰਨ ਸਪਾਂਸਰ ਕੀਤੇ ਗਏ।

ਬ੍ਰਿਗੇਡੀਅਰ ਜੇ ਐਸ ਜਗਦੇਵ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।