ਨਵੀਂ ਦਿੱਲੀ:- ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਗੰਭੀਰ ਹਾਲਤ ਵਿਚ ਪੁੱਜ ਗਿਆ ਹੈ ਜਿਸ ਕਾਰਨ ਦਿੱਲੀ ਸਰਕਾਰ ਨੇ ਸਕੂਲਾਂ ਨੂੰ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਹਾਈਬ੍ਰਿਡ ਮੋਡ ਤੋਂ ਆਨਲਾਈਨ ਮੋਡ ਵਿੱਚ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸਣਾ ਬਣਦਾ ਹੈ ਕਿ ਹਾਈਬ੍ਰਿਡ ਮੋਡ ਅਨੁਸਾਰ ਸਕੂਲਾਂ ਦੀ ਮਰਜ਼ੀ ਹੁੰਦੀ ਹੈ, ਉਹ ਵਿਦਿਆਰਥੀਆਂ ਨੂੰ ਆਨਲਾਈਨ ਵੀ ਪੜ੍ਹਾ ਸਕਦੇ ਹਨ ਤੇ ਲੋੜ ਪੈਣ ’ਤੇ ਵਿਦਿਆਰਥੀਆਂ ਨੂੰ ਸਕੂਲ ਵੀ ਸੱਦ ਸਕਦੇ ਹਨ।
ਦਿੱਲੀ ਵਿਚ ਪਿਛਲੇ ਹਫਤੇ ਤੋਂ ਪ੍ਰਦੂਸ਼ਣ ਵਧ ਰਿਹਾ ਹੈ ਤੇ ਇੱਥੇ ਧੂੰਏਂ ਦੀ ਸੰੰਘਣੀ ਚਾਦਰ ਛਾਈ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਰਹੀਆਂ ਹਨ। ਇਕ ਰਿਪੋਰਟ ਅਨੁਸਾਰ ਹਸਪਤਾਲਾਂ ਵਿਚ ਸਾਹ ਦੇ ਮਰੀਜ਼ਾਂ ਦੀ ਗਿਣਤੀ ਬਹੁਤ ਵਧ ਗਈਆਂ ਹੈ। ਇਸ ਤੋਂ ਇਲਾਵਾਂ ਪ੍ਰਦੂਸ਼ਣ ਕਾਰਨ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਵੀ ਕਈ ਸਮੱਸਿਆਵਾਂ ਆ ਰਹੀਆਂ ਹਨ।
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਦੋ ਦਿਨ ਪਹਿਲਾਂ ਵਧ ਗਿਆ ਸੀ ਜਿਸ ਕਾਰਨ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਦੇ ਚੌਥੇ ਪੜਾਅ ਤਹਿਤ ਪਾਬੰਦੀਆਂ ਲਾ ਦਿੱਤੀਆਂ ਸਨ। ਦਿੱਲੀ ਵਿੱਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਹੋਈ ਹੈ। ਜ਼ਿਕਰਯੋਗ ਹੈ ਕਿ ਲੋਕਾਂ ਨੇ ਦਿੱਲੀ ਵਿਚ ਪ੍ਰਦੂਸ਼ਣ ਵਧਣ ਤੇ ਸਰਕਾਰ ਦੇ ਇਸ ਨਾਲ ਨਾ ਨਜਿੱਠਣ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤਾ ਸੀ।
ਦਿੱਲੀ ਚ ਪ੍ਰਦੂਸ਼ਣ ਕਾਰਨ ਆਨਲਾਈਨ ਸਕੂਲ ਲਾਉਣ ਦੇ ਹੁਕਮ ਪੰਜਵੀਂ ਜਮਾਤ ਤਕ ਲਾਗੂ ਰਹਿਣਗੇ ਹੁਕਮ ਹਾੲੀਬ੍ਰਿਡ ਮੋਡ ਤੇ ਚਲ ਰਹੇ ਸਨ ਸਕੂਲ
