ਨਵਾਂਸ਼ਹਿਰ- ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਾਨਯੋਗ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਮਿਸ ਪ੍ਰਿਆ ਸੂਦ, ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ.ਅਮਨਦੀਪ ਅਤੇ ਜੂਡੀਸ਼ੀਅਲ ਅਫਸਰਾਂ ਵੱਲੋ ਵਿਸ਼ਵ ਵਾਤਾਵਰਨ ਦਿਵਸ ਦੇ ਸਬੰਧ ਵਿੱਚ ਨਿਊ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੱਖ ਵੱਖ ਤਰਾਂ ਦੇ 120 ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।
ਇਸ ਮੌਕੇ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ.ਅਮਨਦੀਪ, ਵਧੀਕ ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਸ਼ਹੀਦ ਭਗਤ ਸਿੰਘ ਨਗਰ ਸ. ਬਲਜਿੰਦਰ ਸਿੰਘ ਮਾਨ, ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ-2 ਅਪਰਾਜਿਤਾ ਜੋਸ਼ੀ, ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ-3 ਗਗਨਦੀਪ ਕੌਰ, ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ, ਵਧੀਕ ਸਿਵਲ ਜੱਜ (ਸੀਨੀਅਰ ਡੀਵੀਜ਼ਨ) ਮਿਸ ਕੋਂਪਲ ਧੰਜਲ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਸਿਮਰਨ ਚਲਾਨਾ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਤਰਨਦੀਪ ਕੌਰ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਆਂਚਲ ਧੀਰ ਅਤੇ ਬਾਰ ਐਸ਼ੋਸੀਅਨ ਪ੍ਰਧਾਨ ਐਸ.ਐਸ ਕੁੰਦਰਾ ਮੌਜੂਦ ਸਨ । ਇਸ ਤੋਂ ਇਲਾਵਾ ਸਬ-ਡਵੀਜ਼ਨ ਬਲਾਚੌਰ ਕੋਰਟ ਵਿਖੇ ਐਸ.ਡੀ.ਜੇ.ਐਮ ਬਲਾਚੌਰ ਮਿਸ. ਲਵਜਿੰਦਰ ਕੌਰ ਅਤੇ ਬਾਰ ਐਸ਼ੋਸੀਅਨ ਪ੍ਰਧਾਨ ਬਲਾਚੌਰ ਐਚ.ਐਸ ਸੈਣੀ ਵੱਲੋ ਵੀ ਬੂਟੇ ਲਗਾਏ ਗਏ।
ਇਸ ਮੌਕੇ ਜਿਲ੍ਹਾ ਅਤੇ ਸੈਸਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਮਿਸ ਪ੍ਰਿਆ ਸੂਦ ਜੀਆਂ ਵੱਲੋ ਕਿਹਾ ਗਿਆ ਕਿ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ 5 ਜੂਨ ਨੂੰ ਮਨਾਇਆ ਜਾਂਦਾ ਹੈ । ਇਹ ਵਿਸ਼ਵ ਵਾਤਾਵਰਣ ਦਿਵਸ ਵਿਗੜ ਰਹੇ ਵਾਤਾਵਰਣ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਸਕਾਰਾਤਮਕ ਕਾਰਵਾਈਆਂ ਕਰਨ ਅਤੇ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਮਦਦ ਕਰਨ ਲਈ ਉਤਸ਼ਾਹਿਤ ਕਰਨ ਲਈ ਮਨਾਇਆ ਜਾਦਾ ਹੈ ।
ਇਸ ਤੋ ਇਲਾਵਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਮੌਨਸੂਨ ਸੀਜ਼ਨ ਦੌਰਾਨ ਸਾਰੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਇਸ ਤੋ ਇਲਾਵਾ ਉਹਨਾਂ ਕਿਹਾ ਕਿ ਸਾਨੂੰ ਸਭ ਨੂੰ ਇੱਕ ਚੰਗੇ ਨਾਗਰਿਕਤਾ ਦਾ ਸਬੂਤ ਦਿੰਦੇ ਹੋਏ ਮਾਨਵਤਾ ਦੀ ਭਲਾਈ ਅਤੇ ਸਮਾਜਿਕ ਸੁਰੱਖਿਆ ਵਾਸਤੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਦੂਜਿਆ ਨੂੰ ਵੀ ਵਾਤਾਵਰਣ ਦੀ ਸੰਭਾਲ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
विश्व पर्यावरण दिवस के अवसर पर न्यायिक अधिकारियों द्वारा शहीद भगत सिंह नगर के न्यू कोर्ट काम्प्लेक्स में विभिन्न प्रकार के 120 पौधे रोपे गए।
