ਪਟਿਆਲਾ :- ਦਿਨੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਅਤੇ ਭਗਤਾਂ ਦ ਸਹਿਯੋਗ ਨਾਲ ਸਾਵਣ ਮਹੀਨੇ ਦਾ ਆਖਰੀ ਸੋਮਵਾਰ ਧੂਮ ਧਾਮ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਮੰਦਿਰ ਵਿੱਚ ਭਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਸਵੇਰੇ ਦਾਨਵੀਰ ਸਿੰਘ ਨਿਊ ਅਫਸਰ ਕਲੋਨੀ ਪਟਿਆਲਾ ਤੋਂ ਆ ਕੇ ਕਚੋਰੀ ਅਤੇ ਹਲਵੇ ਦਾ ਲੰਗਰ ਵਰਤਾਇਆ। ਸ਼ਿਵ ਮਹਾਂ ਪ੍ਰਾਂਣ ਦੀ ਕਥਾ ਉਪਰੰਤ ਹਵਨ ਅਤੇ ਪੂਰਵ ਅਹੋਤੀ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਪਰਿਵਾਰ ਸਮੇਤ ਅਤੇ ਭਗਤਾਂ ਨੇ ਭਾਗ ਲਿਆ। 
12 ਵਜੇ ਭੰਡਾਰੇ ਦਾ ਜੀਵਨ ਜੀ ਤੇਜਬਾਗ ਕਲੋਨੀ ਵਾਲੇ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਮਿਲਕੇ ਮੰਦਿਰ ਵਿੱਚ ਪ੍ਰਸ਼ਾਦ ਲਗਾ ਕੇ ਸੰਗਤਾਂ ਵਿੱਚ ਅਤੁੱਟ ਵਰਤਾਇਆ ਗਿਆ। ਇਹ ਲੰਗਰ ਲਗਭਗ 4 ਵਜੇ ਤੱਕ ਚਲਦਾ ਰਿਹਾ। ਇਸ ਉਪਰੰਤ ਜਗਦੀਸ਼ ਅਰੋੜਾ ਜੀ ਐਂਡ ਸੰਨਜ਼ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਖੀਰ ਪੂੜੇ ਦਾ ਪ੍ਰਸ਼ਾਦ ਲਗਵਾ ਕੇ ਵਿਸ਼ਾਲ ਸ਼ਿਵ ਜੀ ਦੀ ਮੂਰਤੀ ਕੋਲ ਵਰਤਾਇਆ ਗਿਆ ਅਤੇ ਇਸ ਮੌਕੇ ਖਾਸ ਕਰਕੇ ਮਹੰਤ ਹਰੀ ਦਾਸ ਜੀ ਚੌਰੇ ਵਾਲਿਆਂ ਵੱਲੋਂ ਵਰਤਾਉਣ ਦੀ ਸ਼ੁਰੂਆਤ ਕਰਵਾਈ। ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਵੀ ਭੇਜਿਆ ਗਿਆ।
 ਆਰਤੀ ਉਪਰੰਤ ਮੰਦਿਰ ਦੀਆਂ ਸੰਗਤਾਂ ਨੂੰ ਅਤੁੱਟ ਵਰਤਾਇਆ ਗਿਆ। ਸਵੇਰੇ 9:00 ਵਜੇ ਤੋਂ ਲੈ ਕੇ ਰਾਤੀ 9:00 ਵਜੇ ਤੱਕ ਲੰਗਰ ਅਤੇ ਪ੍ਰਸ਼ਾਦ ਦੀ ਸੇਵਾ ਚਲਦੀ ਰਹੀ। ਬਾਹਰੋ ਕਈ ਲੋਕ ਕਹਿੰਦੇ ਸਨ ਸਾਨੂੰ ਤਾਂ ਇਸ ਮੰਦਿਰ ਬਾਰੇ ਪਤਾ ਨਹੀਂ ਸੀ ਜਦੋਂ ਦੀ ਵਿਸ਼ਾਲ ਮੂਰਤੀ ਬਣੀ ਹੈ ਅਤੇ ਧਾਰਮਿਕ ਪ੍ਰੋਗਰਾਮ ਅਤੇ ਲੰਗਰ ਪ੍ਰਸ਼ਾਦ ਅਤੁੱਟ ਵਰਤਾਇਆ ਜਾਂਦਾ ਹੈ। ਮੰਦਿਰ ਦੀ ਮਹੱਤਤਾ ਭਗਤਾਂ ਦਾ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। 
ਖਾਸ ਕਰਕੇ ਜੀਵਨ ਜੀ ਅਤੇ ਜਗਦੀਸ਼ ਅਰੋੜਾ ਜੀ ਨੇ ਸੁਧਾਰ ਸਭਾ ਦੀ ਸ਼ਲਾਘਾ ਕੀਤੀ ਕਿ ਅਸੀਂ ਰਾਸ਼ਨ ਲੈ ਕੇ ਆਏ ਸੀ ਸਾਨੂੰ ਬਣਾਉਣ ਲਈ ਬਰਤਨ, ਭਾਂਡੇ, ਕੁਰਸੀ, ਖਾਸ ਕਰਕੇ ਸਾਊਂਡ ਆਦਿ ਦਾ ਖਾਸ ਪ੍ਰਬੰਧ ਕਰਵਾ ਕੇ ਦਿੱਤਾ। ਖਾਸ ਕਰਕੇ ਸੇਵਾ ਨਿਵਿਰਤ ਪੰਡਿਤ ਅਸ਼ਵਨੀ ਸ਼ਰਮਾ ਅਤੇ ਮੌਜੂਦਾ ਪੁਜਾਰੀ ਸ੍ਰੀ ਨਰਿੰਦਰ ਪੰਡਿਤ ਜੀ ਨੇ ਆਖਿਆ ਕਿ ਅਸੀਂ ਸਾਵਣ ਮਹੀਨੇ ਵਿੱਚ ਇਨ੍ਹਾਂ ਇਕੱਠ, ਇੰਨੇ ਲੰਗਰ ਭੰਡਾਰੇ ਪਹਿਲਾਂ ਕਦੇ ਵੀ ਨਹੀਂ ਦੇਖੇ। ਇਸ ਮੰਦਿਰ ਦੀ ਪਟਿਆਲਾ ਵਿੱਚ ਭੋਲੇ ਬਾਬਾ ਜੀ ਦੀ ਕ੍ਰਿਪਾ ਨਾਲ ਬਹੁਤ ਮਹਿਮਾ ਹੈ। 
ਸੁਧਾਰ ਸਭਾ ਦੇ ਮੈਂਬਰ ਤਨ ਮਨ ਧਨ ਨਾਲ ਦਿਨ ਰਾਤ ਸੇਵਾ ਕਰਦੇ ਰਹਿੰਦੇ ਹਨ। ਭਗਤਾਂ ਦਾ ਸਹਿਯੋਗ ਵੀ ਬਹੁਤ ਮਿਲ ਰਿਹਾ ਹੈ। ਸੰਸਥਾਪਕ ਸਤਨਾਮ ਹਸੀਜਾ ਨੇ ਸਭ ਦਾ ਧੰਨਵਾਦ ਕੀਤਾ।