ਐਸ ਏ ਐਸ ਨਗਰ, 23 ਅਕਤੂਬਰ- ਯੂਨਾਇਟਿਡ ਨਰਸਿੰਗ ਐਸੋਸੀਏਸ਼ਨ ਆਫ਼ ਪੰਜਾਬ ਨੇ ਇਲਜ਼ਾਮ ਲਗਾਇਆ ਹੈ ਕਿ ਆਫ ਡਿਊਟੀ ਨਰਸਿੰਗ ਸਟਾਫ ਵੱਲੋਂ ਖ਼ਤਮੀ ਢੰਗ ਨਾਲ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਵੱਲੋਂ ਪ੍ਰਦਰਸ਼ਨ ਸਥਾਨ ਤੇ ਪਹੁੰਚ ਕੇ ਸਟਾਫ ਵੱਲੋਂ ਲਗਾਏ ਗਏ ਬੈਨਰ ਅਤੇ ਪੋਸਟਰ ਪਾੜ ਕੇ ਹਟਾ ਦਿੱਤੇ ਗਏ।
ਐਸੋਸੀਏਸ਼ਨ ਨੇ ਕਿਹਾ ਕਿ ਇਸ ਦੌਰਾਨ ਡਿਊਟੀ ਤੋਂ ਬਾਹਰ ਬੈਠੇ ਨਰਸਿੰਗ ਸਟਾਫ ਨਾਲ ਅਪਮਾਨਜਨਕ ਅਤੇ ਬਦਸਲੂਕੀ ਭਰੇ ਸ਼ਬਦਾਂ ਵਿੱਚ ਗੱਲ ਕੀਤੀ ਗਈ, ਜਿਸ ਕਾਰਨ ਸਾਰੇ ਨਰਸਿੰਗ ਸਟਾਫ ਵਿੱਚ ਰੋਸ ਹੈ।
ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਚਿਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ।
ਆਫ ਡਿਊਟੀ ਨਰਸਿੰਗ ਸਟਾਫ ਵੱਲੋਂ ਖ਼ਤਮੀ ਧਰਨੇ ਦੌਰਾਨ ਬੈਨਰ ਅਤੇ ਪੋਸਟਰ ਪਾੜਨ ਦਾ ਇਲਜ਼ਾਮ
