ਊਨਾ, 24 ਅਕਤੂਬਰ:- ਊਨਾ ਸ਼ਹਿਰ ਵਿੱਚ ਆਵਾਜਾਈ ਅਤੇ ਵੈਂਡਿੰਗ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਲਈ ਨੋ-ਪਾਰਕਿੰਗ ਅਤੇ ਨੋ-ਵੈਂਡਿੰਗ ਜ਼ੋਨ ਦਾ ਘੇਰਾ ਵਧਾ ਦਿੱਤਾ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਦੇ ਹੁਕਮਾਂ ਅਨੁਸਾਰ ਹੁਣ ਡੀਸੀ ਚੌਕ ਤੋਂ ਰੱਕੜ ਕਲੋਨੀ ਸਥਿਤ ਦਿਆਲ ਸਵੀਟਸ ਤੱਕ ਦੀ ਪੂਰੀ ਸੜਕ ਇਸ ਪਾਬੰਦੀਸ਼ੁਦਾ ਖੇਤਰ ਵਿੱਚ ਸ਼ਾਮਲ ਹੋਵੇਗੀ। ਇਸ ਤੋਂ ਪਹਿਲਾਂ ਡੀਸੀ ਚੌਕ ਤੋਂ ਓਮ ਭੁਜੀਆ ਭੰਡਾਰ ਤੱਕ ਦੀ ਸੜਕ ਨੂੰ ਨੋ-ਪਾਰਕਿੰਗ ਅਤੇ ਨੋ-ਵੈਂਡਿੰਗ ਜ਼ੋਨ ਐਲਾਨਿਆ ਗਿਆ ਸੀ।
ਮੋਟਰ ਵਾਹਨ ਐਕਟ, 1988 ਦੀਆਂ ਧਾਰਾਵਾਂ 115 ਅਤੇ 117 ਤਹਿਤ ਪਹਿਲਾਂ ਜਾਰੀ ਕੀਤੇ ਹੁਕਮਾਂ ਦਾ ਵਿਸਥਾਰ ਕਰਦਿਆਂ ਪਾਬੰਦੀਸ਼ੁਦਾ ਖੇਤਰ ਦੀ ਹੱਦ ਦਿਆਲ ਸਵੀਟਸ, ਰੱਕੜ ਕਲੋਨੀ ਤੱਕ ਵਧਾ ਦਿੱਤੀ ਗਈ ਹੈ। ਵਧਾਏ ਗਏ ਸੜਕੀ ਹਿੱਸੇ ’ਤੇ ਵੀ ਪਹਿਲਾਂ ਵਾਲੇ ਹੁਕਮਾਂ ਦੀਆਂ ਵਿਵਸਥਾਵਾਂ, ਸ਼ਰਤਾਂ ਅਤੇ ਜੁਰਮਾਨੇ ਸਬੰਧੀ ਨਿਯਮ ਲਾਗੂ ਰਹਿਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਪੁਲਿਸ, ਨਗਰ ਨਿਗਮ, ਐਸਡੀਐਮ ਦਫ਼ਤਰ ਅਤੇ ਰਾਸ਼ਟਰੀ ਰਾਜਮਾਰਗ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।
