ਗੜਸ਼ੰਕਰ- ਅੱਜ ਬੱਡੋਆਣ ਸਰਦੁੱਲਾਪੁਰ ਵਿਖੇ ਸੀ ਪੀ ਆਈ ਐਮ ਵਲੋ ਇੱਕ ਰਾਜਨੀਤਕ ਕਾਨਫਰੰਸ ਜਨਵਾਦੀ ਇਸਤਰੀ ਸਭਾ ਦੀ ਜਿਲਾ ਪਰਧਾਨ ਨੀਲਮ ਬੱਡੋਆਣ ਗਿਆਨ ਚੰਦ ਬਲਦੇਵ ਸਤਨੋਰ ਸੂਬੇਦਾਰ ਕਿਸ਼ਨ ਸਿੰਘ ਦੀ ਪ੍ਧਾਨਗੀ ਹੇਠ ਹੋਈ ਇਹ ਕਾਨਫਰੰਸ ਦੇਸ਼ ਦੇ ਮਹਾਨ ਕਮਿਊਨਿਸਟ ਆਗੂ ਸੀਤਾ ਰਾਮ ਯੇਚੁਰੀ ਜੀ ਨੂੰ ਸਮਰਪਿਤ ਕੀਤੀ ਗਈ|
ਇਸ ਮੋਕੇ ਪਾਰਟੀ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ ਇਸ ਮੋਕੇ ਸੇਖੋ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੀ ਐਨ ਡੀ ਏ ਦੀ ਸਰਕਾਰ ਲਗਾਤਾਰ ਕਿਰਤੀ ਲੋਕਾ ਦੇ ਵਿਰੋਧ ਵਿੱਚ ਕੰਮ ਕਰ ਰਹੀ ਹੈ ਇਸ ਸਰਕਾਰ ਵਲੋ ਘੱਟ ਗਿਣਤੀਆ ਤੇ ਹਮਲੇ ਬਾਵਾ ਸਾਹਿਬ ਦੇ ਬਣਾਏ ਸਵਿਧਾਨ ਤੇ ਹਮਲੇ ਤੇਜ਼ ਕੀਤੇ ਜਾ ਰਹੇ ਹਨ| ਬੇਰੁਜ਼ਗਾਰੀ ਮਹਿੰਗਾਈ ਲਗਾਤਾਰ ਵੱਧ ਰਹੀ ਹੈ| ਦੇਸ਼ ਦੀ ਧਨ ਦੋਲਤ ਵਿੱਚੋ 73 % ਦੋਲਤ ਦੇਸ਼ ਦੇ ਕਾਰਪੋਰੇਟ ਘਰਾਣਿਆ ਕੋਲ ਇਕੱਠੀ ਹੋ ਚੁੱਕੀ ਹੈ| 27% ਧੰਨ ਦੋਲਤ 1ਅਰਬ ਤੋ ਵੱਧ ਲੋਕਾ ਕੋਲ ਹੈ|
ਇਸ ਨਾਲ ਲੋਕਾ ਦੀ ਖਰੀਦ ਸ਼ਕਤੀ ਕਮਜ਼ੋਰ ਹੋਈ ਹੈ ਦੇਸ਼ ਦਾ ਕਾਰੋਬਾਰ ਵੀ ਕਮਜ਼ੋਰ ਹੋਇਆ ਹੈ ਦੇਸ਼ ਦੇ ਲੱਖਾ ਕਾਰਖਾਨੇ ਬੰਦ ਹੋ ਚੁੱਕੇ ਹਨ ਕਰੋੜਾ ਕਿਰਤੀਆ ਦਾ ਰੁਜ਼ਗਾਰ ਖਤਮ ਹੋ ਗਿਆ ਹੈ ਭਗਵੰਤ ਮਾਨ ਦੀ ਸਰਕਾਰ ਵਾਰੇ ਬੋਲਦਿਆ ਕਿਹਾ ਹੈ ਕਿ ਇਸ ਦੇ ਚਲਦਿਆ ਪੰਜਾਬ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ ਇਹ ਸਰਕਾਰ ਲਗਾਤਾਰ ਕਰਜ਼ਾ ਚੁੱਕ ਕੇ ਪੰਜਾਬ ਨੂੰ ਕਰਜ਼ੇ ਦੀ ਦਲ ਦਲ ਵਿੱਚ ਧੱਕ ਰਹੀ ਹੈ
ਇਸ ਮੋਕੇ ਪਾਰਟੀ ਦੇ ਜ਼ਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਦਰਸ਼ਨ ਸਿੰਘ ਮੱਟੂ ਮਹਿੰਦਰ ਕੁਮਾਰ ਬੱਡੋਆਣ ਰਾਮ ਸਿੰਘ ਨੂਰਪੁਰੀ ਅੱਛਰ ਸਿੰਘ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਜਿਸ ਨੇ ਕਿਹਾ ਸੀ ਗੈਰ ਕਾਨੂੰਨੀ ਮਾਇਨਿੰਗ ਨਸ਼ਾ ਭਿ੍ਸ਼ਟਾ ਚਾਰ ਖਤਮ ਕਰ ਦਿਤਾ ਜਾਵੇਗਾ ਪਰ ਖਤਮ ਤਾਂਕੀ ਕਰਨਾ ਲਗਾਤਾਰ ਵੱਧ ਰਿਹਾ ਹੈ ਕੰਢੀ ਨਹਿਰ ਵਾਰੇ ਬੋਲਦਿਆ ਕਿਹਾ ਇਹ ਪਾਣੀ ਕਿਸਾਨਾ ਨੂੰ ਮਿਲਣ ਦੀ ਵਜਾਏ ਕਾਉਟਿਮ ਪੇਪਰ ਮਿੱਲ ਸੈਲਾ ਖੁਰਦ ਨੂੰ ਦਿੱਤਾ ਜਾ ਰਿਹਾ ਜਿਸ ਦੀ ਆਗੂਆ ਨੇ ਨਿਖੇਧੀ ਕਰਦੇ ਹੋਏ ਕਿਹਾ ਇਹ ਪਾਣੀ ਕਿਸਾਨਾ ਨੂੰ ਦਿੱਤਾ ਜਾਵੇ ਮਹਿੰਦਰ ਕੁਮਾਰ ਬੱਡੋਆਣ ਨੇ ਕਿਹਾ ਭਗਵੰਤ ਮਾਨ ਦੀ ਸਰਕਾਰ ਨੇ ਗਰੀਬ ਲੋਕਾ ਦੇ ਸਰਕਾਰੀ ਟੂਟੀਆ ਦੇ ਬਿੱਲਾ ਵਿੱਚ 18 ਰੁਪਏ ਪ੍ਤੀ ਮਹੀਨਾ ਵਾਧਾ ਕਰਕੇ ਗਰੀਬ ਲੋਕਾ ਨਾਲ ਧੱਕਾ ਕੀਤਾ ਹੈ
ਇਸ ਵਿਰੁਧ ਲਾਲ ਝੰਡਾ ਸ਼ੰਘਰਸ਼ ਕਰੇਗਾ ਪਹਿਲਾ ਵੀ ਸ਼ੰਘਰਸ਼ ਕਰਕੇ ਚੰਨੀ ਸਰਕਾਰ ਨੂੰ ਪਿਛਲੇ ਬਕਾਏ ਬਿੱਲ ਮੁਆਫ ਅਤੇ 50 ਰੁਪਏ ਮਹੀਨਾ ਕਰਨ ਲਈ ਮਜ਼ਬੂਰ ਕੀਤਾ ਸੀ ਜਦ ਕਿ ਪਹਿਲਾ ਪਾਣੀ ਦੇ ਬਿੱਲ 200 ਤੱਕ ਪਹੁੰਚ ਗਿਆ ਸੀ ਇਸ ਮੋਕੇ ਇੰਨਕਲਾਬੀ ਨਾਟਕ ਮੈ ਭਾਰਤ ਹਾਂ ਇਹ ਲਹੂ ਕਿਸ ਦਾ ਹੈ ਚਿੜਿਆ ਦਾ ਚੰਬਾ ਖੇਡੇ ਗਏ ਜਿਸ ਦੀ ਕਿਰਤੀ ਲੋਕਾ ਨੇ ਸ਼ਲਾਘਾ ਕੀਤੀ ਇਸ ਮੋਕੇ ਚਾਹ ਰੋਟੀ ਦਾ ਲੰਗਰ ਅਤੁੱਟ ਚੱਲਿਆ ਇਸ ਮੋਕੇ 2020 / 2021 ਵਿੱਚ ਚੱਲੇ ਕਿਸਾਨੀ ਅਦੋਲਨ ਵਿੱਚ ਹਿੱਸਾ ਲੈਣ ਵਾਲੇ ਪਾਣੀਪਤ ਤੋ ਕੁੰਡਲੀ ਬਾਰਡਰ ਤੱਕ ਪੈਦਲ ਮਾਰਚ ਕਰਨ ਵਾਲੇ ਸਾਥੀਆ ਦਾ ਸਨਮਾਨ ਕੀਤਾ ਗਿਆ ਆਏ ਸਾਥੀਆ ਦਾ ਸਾਬਕਾ ਸਰਪੰਚ ਵਿਜੇ ਕੁਮਾਰ ਨੇ ਧੰਨਵਾਦ ਕੀਤਾ।
ਐਨ ਡੀ ਏ ਦੀ ਸਰਕਾਰ ਲਗਾਤਾਰ ਕਿਰਤੀ ਲੋਕਾਂ ਦੇ ਵਿਰੋਧ ਵਿਚ ਕੰਮ ਕਰ ਰਹੀ ਹੈ-ਸੇਖੇ
