ਹੁਸ਼ਿਆਰਪੁਰ- ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿਚ ਮਹਾਨ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਬਾਬਾ ਸੇਖ ਫਰੀਦ ਜੀ ਬੋਹਣ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿਚ ਰਾਗੀ ਜਥੇ ਭਾਈ ਜਸਵੰਤ ਸਿੰਘ ਭੀਖੋਵਾਲ ਵਲੋੰ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਦਸ਼ਮੇਸ਼ ਗਤਕਾ ਦਲ ਦੇ ਜਥੇ ਦੇ ਸਿੰਘਾਂ ਵਲੋੰ ਗਤਕੇ ਦੇ ਜੌਹਰ ਦਿਖਾਕੇ ਸੰਗਤਾਂ ਨੂੰ ਨਿਹਾਲ ਕੀਤਾ।
ਨਗਰ ਕੀਰਤਨ ਨਗਰ ਦੀਆਂ ਪਰਕੰਮਿਆ ਕਰਕੇ ਵੱਖ ਵੱਖ ਪੜਾਵਾਂ ਤੋਂ ਹੋ ਕੇ ਡੇਰਾ 108 ਸੰਤ ਬਾਬਾ ਸੀਤਲ ਦਾਸ ਬੋਹਣ ਵਿਖੇ ਪਹੁੰਚਿਆ , ਜਿਥੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਜੀ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਹਾਜਰ ਸੰਗਤਾਂ ਵਲੋੰ ਫ਼ੁੱਲਾਂ ਦੀ ਵਰਖਾ ਕਰਕੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ, ਡੇਰੇ ਦੇ ਸੇਵਾਦਾਰ ਗਿਆਨੀ ਲਵਪ੍ਰੀਤ, ਗਿਆਨੀ ਰਵਿੰਦਰ ਸਿੰਘ ਵਲੋੰ ਰਮਾਲਾ ਸਾਹਿਬ ਭੇਟ ਕਰਕੇ ਅਤੇ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਬਾਬਾ ਸ਼ੇਖ ਫਰੀਦ ਜੀ ਦੇ ਹੈੱਡ ਗ੍ਰੰਥੀ ਬਾਬਾ ਤਰਲੋਕ ਸਿੰਘ, ਗੁਰਚਰਨ ਸਿੰਘ ਮਿੰਟੂ ਸਰਪੰਚ, ਸਰੂਪ ਸਿੰਘ, ਰਣਵੀਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਲਹਿੰਬਰ ਸਿੰਘ,ਗਿਆਨੀ ਦਲਜੀਤ ਸਿੰਘ, ਹਰਜੀਤ ਸਿੰਘ, ਪਰਮਜੀਤ ਸਿੰਘ, ਕੁਲਜੀਤ ਸਿੰਘ, ਗੁਰਚਰਨ ਸਿੰਘ, ਅਵਤਾਰ ਸਿੰਘ, ਕੁਲਜਿੰਦਰ ਸਿੰਘ , ਬਲਵਿੰਦਰ ਸਿੰਘ, ਮਨਦੀਪ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਅਜੀਤ ਕੌਰ , ਚਰਨਜੀਤ ਕੌਰ, ਪ੍ਰਿਆ ਸੈਣੀ, ਜੋਬਨਪ੍ਰੀਤ ਕੌਰ, ਸੁਖਵਿੰਦਰ ਕੌਰ , ਬਲਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਇਤਿਹਾਸਕ ਅਸਥਾਨ ਸੇਖ ਫਰੀਦ ਬੋਹਣ ਤੋਂ ਨਗਰ ਕੀਰਤਨ ਸਜਾਇਆ
