ਹੁਸ਼ਿਆਰਪੁਰਦ:- ਕਮਿਸ਼ਨਰ ਨਗਰ ਨਿਗਮ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ,ਰੈਂਟ ਅਤੇ ਵਾਟਰ ਸਪਲਾਈ ਸਾਖਾ 31 ਮਾਰਚ ਨੂੰ ਅਤੇ ਆਉਂਦੇ ਸ਼ਨੀਵਾਰ ਤੇ ਐਤਵਾਰ ਨੂੰ ਸਵੇਰੇ 11.00 ਵਜੇ ਤੋਂ ਦੁਪਹਿਰ 3.00 ਵਜੇ ਤੱਕ ਖੁੱਲ੍ਹੇ ਰੱਖੇ ਜਾਣਗੇ।
ਇਸ ਲਈ ਜਿਨ੍ਹਾਂ ਸ਼ਹਿਰ ਵਾਸੀਆਂ ਦੇ ਪ੍ਰਾਪਰਟੀ ਟੈਕਸ, ਵਾਟਰ ਸਪਲਾਈ ਅਤੇ ਸੀਵਰੇਜ ਬਿੱਲ, ਰੈਂਟ ਬਕਾਇਆ ਰਹਿੰਦਾ ਹੈ, ਉਹ 31 ਮਾਰਚ ਤੱਕ ਕੰਮਕਾਜੀ ਦਿਨ ਦੇ ਨਾਲ –ਨਾਲ ਸਰਕਾਰੀ ਛੁੱਟੀ, ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਵੀ ਆਪਣਾ ਬਣਦਾ ਟੈਕਸ, ਬਿੱਲ ਅਤੇ ਰੈਂਟ ਜਮ੍ਹਾਂ ਕਰਵਾ ਸਕਦੇ ਹਨ ਅਤੇ ਬਾਅਦ ਵਿੱਚ ਲੱਗਣ ਵਾਲੇ ਜੁਰਮਾਨੇ ਤੋਂ ਬਚਾਅ ਕਰ ਸਕਦੇ ਹਨ।
ਛੁੱਟੀ ਵਾਲੇ ਦਿਨ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹੇ ਰਹਿਣਗੇ ਨਗਰ ਨਿਗਮ ਦੇ ਕਾਊਂਟਰ
