ਨਵਾਂਸ਼ਹਿਰ:- ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲ੍ਹਾ ਪੱਧਰ ਤੇ ਬਣਾਏ ਗਏ ਈ.ਵੀ.ਐਮ. ਵੇਅਰਹਾਉਸ ਦੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨ ਗੁਲਪ੍ਰੀਤ ਸਿੰਘ ਔਲਖ ਵੱਲੋਂ  ਮਹੀਨਾਵਾਰ ਚੈਕਿੰਗ ਕੀਤੀ ਗਈ।
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਜਿਲ੍ਹਾ ਪੱਧਰ ਤੇ ਬਣਾਏ ਗਏ ਈ.ਵੀ.ਐਮ. ਵੇਅਰਹਾਉਸ ਦੀ ਚੈਕਿੰਗ ਹਰ ਮਹੀਨੇ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਵੱਲੋਂ ਕੀਤੀ ਜਾਂਦੀ ਹੈ, ਮਹੀਨਾਵਾਰ ਚੈਕਿੰਗ ਈ.ਵੀ.ਐਮ. ਵੇਅਰਹਾਉਸ ਦੇ ਬਾਹਰੋ-ਬਾਹਰੋ ਕੀਤੀ ਜਾਂਦੀ ਹੈ ਅਤੇ ਕੁਆਟਰਲੀ ਇੰਸਪੈਕਸ਼ਨ/ਚੈਕਿੰਗ ਈ.ਵੀ.ਐਮ. ਵੇਅਰਹਾਉਸ ਖੋਲ੍ਹਕੇ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੀ ਹਾਜਰੀ ਵਿੱਚ ਕੀਤੀ ਜਾਂਦੀ ਹੈ।
 ਮਹੀਨਾ ਸੰਤਬਰ, 2026 ਨੂੰ ਈ.ਵੀ.ਐਮ. ਵੇਅਰਹਾਉਸ ਦੀ ਕੁਆਟਰਲੀ ਇਸਪੈਕਸ਼ਨ ਈ.ਵੀ.ਐਮ. ਵੇਅਰਹਾਉਸ ਖੋਲ ਕੇ ਕੀਤੀ ਜਾਣੀ ਹੈ। ਅਗਸਤ ਮਹੀਨੇ ਦੀ ਚੈਕਿੰਗ ਦੌਰਾਨ ਈ.ਵੀ.ਐਮ. ਨੋਡਲ ਅਫ਼ਸਰ ਸ਼੍ਰੀ ਰਮਨਜੀਤ, ਸਹਾਇਕ ਕਮਿਸ਼ਨਰ(ਜ), ਸ਼.ਭ.ਸ.ਨਗਰ ਅਤੇ ਚੋਣ ਤਹਿਸੀਲਦਾਰ ਸ਼੍ਰੀ ਅਮਨਦੀਪ ਸਿੰਘ ਹਾਜਿਰ ਸਨ।