ਹੁਸ਼ਿਆਰਪੁਰ- ਮਾਹਿਲਪੁਰ ਕਸਬੇ ਵਿੱਚ ਕੱਲ੍ਹ ਰਾਤ ਇੱਕ ਪਰਵਾਸੀ ਮਜ਼ਦੂਰ ਨਾਲ ਲੁੱਟਖੋਹ ਦੀ ਘਟਨਾ ਵਾਪਰੀ। ਲੱਕੀ ਮਿਠਾਈ ਸ਼ਾਪ 'ਤੇ ਕੰਮ ਕਰਨ ਵਾਲੇ ਮਜ਼ਦੂਰ ਤੋਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮੋਬਾਈਲ ਫੋਨ ਖੋਹ  ਲਿਆ ਅਤੇ ਫਰਾਰ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਰਹੀਮ ਪੁੱਤਰ ਮਜ਼ਰੂਦੀਨ ਨਿਵਾਸੀ ਰਾਮਪੁਰ (ਯੂ.ਪੀ.) ਜੋ ਇਸ ਵੇਲੇ ਪਿੰਡ ਖੇੜਾ ਵਿੱਚ ਰਹਿੰਦਾ ਹੈ, ਲੱਕੀ ਮਿਠਾਈ ਸ਼ਾਪ 'ਤੇ ਕੰਮ ਕਰਨ ਤੋਂ ਬਾਅਦ ਰਾਤ ਕਰੀਬ 9 ਵਜੇ ਆਪਣੀ ਸਾਈਕਲ ਰਾਹੀਂ ਘਰ ਵਾਪਸ ਝਾ ਰਿਹਾ ਸੀ। ਜਦੋਂ ਉਹ ਫਗਵਾੜਾ ਰੋਡ 'ਤੇ ਪਹੁੰਚਿਆ ਤਾਂ ਸਪਲੈਂਡਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸਨੂੰ ਰੋਕ ਕੇ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ।
ਰਹੀਮ ਨੇ ਦੱਸਿਆ ਕਿ ਰਾਤ ਦੇ ਹਨੇਰੇ ਕਾਰਨ ਉਸਨੂੰ ਕੁਝ ਸਮਝ ਨਾ ਆਇਆ ਤੇ ਉਹ ਸਿੱਧਾ ਘਰ ਚਲਾ ਗਿਆ। ਘਰ ਪੁੱਜ ਕੇ ਉਸਨੇ ਸਾਰੀ ਘਟਨਾ ਆਪਣੇ ਪਰਿਵਾਰ ਨੂੰ ਦੱਸੀ। ਪਰਿਵਾਰਿਕ ਮੈਂਬਰਾਂ ਨੇ ਇਸ ਬਾਰੇ ਸਵੇਰੇ ਉਸਦੇ ਦੁਕਾਨ ਮਾਲਕ ਨੂੰ ਜਾਣਕਾਰੀ ਦਿੱਤੀ।
ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮੋਟਰਸਾਈਕਲ ਸਵਾਰਾਂ ਦੀ ਤਲਾਸ਼ ਜਾਰੀ ਹੈ।