ਪਟਿਆਲਾ:- ਪੰਜਾਬ ਸਰਕਾਰ ਦੇ ਵਿਸੇਸ ਉਪਰਾਲੇ ਮੈਗਾ (ਪੀ. ਟੀ. ਐਮ) ਮਾਤਾ ਪਿਤਾ ਅਧਿਆਪਕ ਮਿਲਣੀ ਤਹਿਤ ਸੰਜੀਵ ਸ਼ਰਮਾ ਜਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਦੀ ਅਗਵਾਈ ਵਿੱਚ ਅੱਜ ਕਨਿਆ ਸੀਨੀਅਰ ਸਕੈੰਡਰੀ ਸਕੂਲ ਨਿਊ ਪਾਵਰ ਹਾਉਸ ਕਾਲੋਨੀ ਪਟਿਆਲਾ ਵਿਖੇ ਪ੍ਰਿੰਸੀਪਲ ਸਤੀਸ ਕੁਮਾਰ ਦੀ ਰਹਿਨਮਾਈ ਵਿੱਚ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਬੱੜਾ ਉਤਸਾਹ ਦਿਖਾਇਆ।
ਇਸ ਮੋਕੇ ਮਾਪਿਆਂ ਨੇ ਕਿਹਾ ਕਿ ਸਿਖਿਆ ਪ੍ਰਣਾਲੀ ਨੂੰ ਮਜਬੂਤ ਕਰਨ ਵਿੱਚ ਮੈਗਾ ਪੀ ਟੀ ਐਮਜ਼ ਸਹਾਈ ਸਾਬਤ ਹੋ ਰਹੀਆਂ ਹਨ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਟਿਆਲਾ ਸਹਿਰ ਦੀ ਨਾਮੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਸਨ। ਮਾਤਾ ਪਿਤਾ ਨਾਲ ਮਿਲਣੀ ਕਰਦੇ ਦੱਸਿਆ ਇਸ ਮੈਗਾ ਪੀ ਟੀ ਐਮਜ ਦਾ ਫੈਸਲਾ ਮੁੱਖ ਮੰਤਰੀ ਪੰਜਾਬ ਸ੍ਰ: ਭਗਵੰਤ ਸਿੰਘ ਮਾਨ ਜੀ ਦਾ ਵਧੀਆ ਉਪਰਾਲਾ ਹੈ।
ਮਾਤਾ ਪਿਤਾ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਾਂਝਾ ਸਫ਼ਰ ਹੈ। ਮਾਪੇ-ਅਧਿਆਪਕ ਮਿਲਣੀ ਵਿਦਿਆਰਥੀਆਂ ਨੂੰ ਬਿਹਤਰ ਢੰਗ ਨਾਲ ਸਮਝਾਉਣ ਵਿੱਚ ਮਦਦਗਾਰ ਸਾਬਤ ਹੋਂਦੀ ਹੈ। ਇਸ ਮੋਕੇ ਪ੍ਰਮਿੰਦਰ ਭਲਵਾਨ ਸਟੇਟ ਅਵਾਰਡੀ, ਜਤਵਿੰਦਰ ਗਰੇਵਾਲ ਗਵਰਨ ਅਵਾਰਡੀ ਨੇ ਖਾਸ ਤੋਰ ਤੇ ਪ੍ਰਿੰਸੀਪਲ ਸਟਾਫ ਦੀ ਤਾਰੀਫ ਕਰਦੇ ਕਿਹਾ ਇਥੇ ਦੇ ਪ੍ਰਿੰਸੀਪਲ ਸਤੀਸ ਕੁਮਾਰ ਤੇ ਇਹਨਾਂ ਦਾ ਸਾਰਾ ਸਟਾਫ ਬਹੁਤ ਮੇਹਨਤੀ ਹੈ।
ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦਿਆ 1700 ਤੋ ਉਪਰ ਵਿਦਿਆਰਥੀਆਂ ਪੜਦੇ ਹਨ ਨਾਲ ਹੀ ਖੂਨ ਦਾਨ ਦੀ ਮਹੱਤਤਾ ਬਾਰੇ ਜਾਗੂਰਕ ਕੀਤਾ। ਗਿਆਨ ਜਯੋਤੀ ਐਜੂਕੇਸ਼ਨ ਵਲੋਂ ਅੱਖਾਂ ਦਾ ਚੈਕ ਅੱਪ ਡਾ ਰਜੇਸ ਚੋਪੜਾ ਦੀ ਅਗਵਾਈ ਵਿੱਚ ਲਾਇਆ ਗਿਆ। ਸਕੇਤ ਹਸਪਤਾਲ ਦੀ ਟੀਮ ਨੇ ਪ੍ਰਦਰਸਨੀ ਲਗਾਈ ਤੇ ਨਸਿਆ ਤੋਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਭਲਵਾਨ ਨੇ ਦੱਸਿਆ ਮਾਪੇ ਆਪਣੇ ਬੱਚਿਆਂ ਦਾ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਇਹ ਕਿਸੀ ਬੂਰੀ ਸੰਗਤ ਵਿੱਚ ਨਾ ਪੈਣ ਚਰਨਪਾਲ ਸਿੰਘ, ਰਾਜ ਕਮਾਰ ਨੇ ਵੀ ਸਿਰਕਤ ਕੀਤੀ।
ਪ੍ਰਿੰਸੀਪਲ ਸਤੀਸ ਕੁਮਾਰ ਜੀ ਨੇ ਕਿਹਾ ਇਹ ਵਿਸੇ਼ਸ਼ ਵਰਕਸਾਪ ਮਾਤਾ ਪਿਤਾ ਲਈ ਖਾਸ਼ ਤੋਰ ਤੇ ਬੁਲਾਈ ਹੈ ਤਾਂ ਜੋ ਮਾਪੇ ਬੱਚਿਆਂ ਨੂੰ ਪੜਨ ਵਿੱਚ ਸਹਿਯੋਗ ਕਰ ਸਕਣ। ਆਪਣੇ ਬੱਚਿਆਂ ਦੀ ਆ ਪ੍ਰਪਤੀ ਮਿਲ ਮਿਨਾਈਏ, ਮਾਪਿਆਂ ਅਤੇ ਸਕੂਲ ਦੀ ਸਾਂਝ ਮਜਬੂਤ ਕਰੀਏ। ਆਪਣੇ ਬੱਚਿਆਂ ਦੀ ਸਿੱਖਣ ਦੀ ਸਮੱਰਥਾ ਨੂੰ ਸਮਝੀਏ।
ਆਓ, ਮਿਲ ਕੇ ਆਪਣੇ ਬੱਚਿਆਂ ਨੂੰ ਸਹਿਯੋਗ ਦਈਏ।
ਉਨ੍ਹਾਂ ਵਿਦਿਆਰਥੀਆਂ, ਅਧਿਆਪਕ ਅਤੇ ਮਾਪਿਆਂ ਨਾਲ 'ਸਿੱਖਿਆ ਸੰਵਾਦ ' ਰਚਾਉਦਿਆਂ ਸਿੱਖਿਆ ਦੇ ਖੇਤਰ ਵਿੱਚ ਸਰਕਾਰ ਵਲੋ ਹੁਨਰਮੰਦ ਉਪਰਾਲੇ ਕਰਨ ਦੀ ਗੱਲ ਆਖੀ।
ਮੈਗਾ ਪੀ ਟੀ ਐਮ ਵਿਦਿਆਰਥੀਆਂ ਦੇ ਮਾਤਾ ਪਿਤਾ ਨੇ ਉਤਸਾ਼ਹ ਦਿਖਾਇਆ ਅੱਖਾਂ ਦਾ ਕੈਪ ਮਾਤਾ ਪਿਤਾ ਦੀ ਕੋਸਲਿੰਗ ਨਸਿਆ ਸਬੰਧੀ ਜਾਗੂਰਕ ਕੀਤਾ ਪ੍ਰਮਿੰਦਰ ਭਲਵਾਨ
