ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਅਗਸਤ:- ਮਾਡਲ ਕਰੀਅਰ ਸੈਂਟਰ, (MCC) ਐਸ.ਏ.ਐਸ ਨਗਰ ਵੱਲੋਂ ਮਿਤੀ 25/08/2026 ਦਿਨ ਮੰਗਲਵਾਰ ਨੂੰ ਮੈਗਾ ਜੋਬ ਫੇਅਰ ਦਾ ਆਯੋਜਨ  ਕਮਿਊਨੀਟੀ ਸੈਂਟਰ, ਡੇਰਾਬੱਸੀ, ਓਪ. ਤਹਿਸੀਲ ਦਫਤਰ ਡੇਰਾਬਸੀ, ਮੋਹਾਲੀ ਵਿਖੇ ਕੀਤਾ ਜਾ ਰਿਹਾ ਹੈ। ਇਸ ਜੋਬ ਫੇਅਰ ਦਾ ਸਮਾਂ ਸਵੇਰ 10:00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਹੋਵੇਗਾ।
ਐਮ.ਸੀ.ਸੀ.,  ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ, ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਲਈ ਜੋਬ ਫੇਅਰ ਦਾ ਆਯੋਜਨ ਕੀਤਾ ਜਾ ਰਿਹਾ  ਹੈ, ਜਿਸ  ਵਿੱਚ ਸੀ.ਐਸ.ਸੀ. ਸੈਂਟਰ, ਐਨ.ਆਈ.ਆਈ.ਟੀ. ਲਿਮਿਟੇਡ, ਆਈ.ਸੀ.ਆਈ.ਸੀ.ਆਈ ਬੈਂਕ (ITM), 360 ਬਾਈਟਸ, ਡੈਨੋਨ ਨਿਊਟ੍ਰੀਸ਼ੀਆ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟੇਡ, ਏਅਰਟੈੱਲ ਐਕਸਸਟ੍ਰੀਮ ਫਾਈਬਰ, ਟੀ.ਸੀ.ਐਸ. ਆਈਆਨ ਥਰਡ ਪਾਰਟੀ, ਕੁਐਸ (QUESS), ਕਾਵੇਰੀ ਸਰਵਿਸਿਜ਼, ਰਾਈਜ਼ਅੱਪ ਐਚ.ਆਰ. ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਗੇਟਸ ਇੰਡੀਆ ਪ੍ਰਾਈਵੇਟ ਲਿਮਿਟੇਡ, ਬਲਿੰਕਿਟ, ਲਿੱਪਕਾਰਟ, ਜੀ.ਆਈ. ਗਰੁੱਪ, ਕਿਊਰੇਜਰਜ਼ ਹੈਲਥਕੇਅਰ, ਅਪੋਲੋ ਫਾਰਮੇਸੀਜ਼ ਲਿਮਿਟੇਡ,ਸਰਕਲ ਆਫ਼ ਕਰਸਟ,ਅਡੇਕੋ (ਏਅਰਟੈੱਲ), ਸਟਾਫਿੰਗ ਟਾਈਟਨਸ ਪ੍ਰਾਈਵੇਟ ਲਿਮਿਟੇਡ   ਆਦਿ ਦੀਆਂ ਵੱਖ ਵੱਖ ਅਸਾਮੀਆਂ ਲਈ  10ਵੀ, 12ਵੀਂ ਅਤੇ ਗ੍ਰੈਜੂਏਟ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਚੁਣੇ ਗਏ ਪ੍ਰਾਰਥੀਆਂ ਦੀ ਤਨਖਾਹ ਕੰਪਨੀ ਨੋਰਮਜ਼ ਅਨੁਸਾਰ ਹੋਵੇਗੀ ਅਤੇ ਕੰਮ ਕਰਨ ਦਾ ਸਥਾਨ ਮੋਹਾਲੀ ਹੋਵੇਗਾ।
ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਜੋਬ ਫੇਅਰ ਵਿਚ ਭਾਗ ਲੈਣ ਲਈ ਆਪਦੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਉਨ੍ਹਾਂ ਦੀਆ ਫੋਟੋ ਕਾਪੀਆਂ, ਰੀਜ਼ਿਊਮ  ਦੀ 8-10 ਕਾਪੀਆਂ ਸਮੇਤ ਫਾਰਮਲ ਡਰੈੱਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।
ਇਸ ਜੋਬ ਫੇਅਰ ਲਈ ਕੋਈ ਟੀ.ਏ./ਡੀ.ਏ. ਮਿਲਣਯੋਗ ਨਹੀਂ ਹੋਵੇਗਾ।