ਗੜ੍ਹਸ਼ੰਕਰ, 25 ਮਈ- ਗੁਰਸੇਵਾ ਗਰੁੱਪ ਆਫ ਕਾਲਜ ਤੋਂ ਅਧੀਨ ਚਲਦੇ ਗੁਰਸੇਵਾ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਪਨਾਮ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿੱਚ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ।ਵਿਿਦਆਰਥਣਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਪ੍ਰਬੰਧਕਾਂ ਵੱਲੋਂ ਹੋਣਹਾਰ ਵਿਿਦਆਰਥਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਮਨਜੋਤ ਕੌਰ ਨੇ 87 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਪ੍ਰਭਜੋਤ ਕੌਰ ਨੇ 72 ਫੀਸਦੀ ਅੰਕ ਲੈ ਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹਰਮਨਪ੍ਰੀਤ ਕੌਰ ਨੇ 68 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਸੀ।
ਗੁਰਸੇਵਾ ਗਰੁੱਪ ਆਫ ਕਾਲਜ਼ ਦੇ ਪ੍ਰਧਾਨ ਡਾਕਟਰ ਜੰਗ ਬਹਾਦਰ ਸਿੰਘ ਰਾਏ ਅਤੇ ਡਾਇਰੈਕਟਰ ਦਵਿੰਦਰ ਕੌਰ ਰਾਏ, ਡਿਪਟੀ ਡਾਇਰੈਕਟਰ ਮਿਸ ਕੀਰਨ ਬਾਲਾ, ਪ੍ਰਿੰਸੀਪਲ ਕੇਵਲ ਕ੍ਰਿਸ਼ਨ ਅਤੇ ਸਮੂਹ ਸਟਾਫ ਮੈਂਬਰਾਂ ਨੇ ਵਿਿਦਆਰਥਣਾ ਦੀ ਵਧਾਈ ਦਿੱਤੀ।