ਹੁਸ਼ਿਆਰਪੁਰ- ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੰਦੀਪ ਕੁਮਾਰ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ੍ਰੀ ਮੇਜਰ ਸਿੰਘ SP/PBI ਅਤੇ ਸ੍ਰੀ ਜਸਪ੍ਰੀਤ ਸਿੰਘ ਡੀ ਐਸ ਪੀ ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਗਗਨਦੀਪ ਸਿੰਗ ਸ਼ੇਖੋ ਮੁੱਖ ਅਫਸਰ ਥਾਣਾ ਮਾਹਿਲਪੁਰ ਦੀ ਦੇਖ ਰੇਖ ਹੇਠ ਏ ਐਸ ਆਈ ਪਰਮਜੀਤ ਸਿੰਘ ਇੰਚਾਰਜ ਚੌਕੀ ਕੋਟ ਫਤੂਹੀ ਥਾਣਾ ਮਾਹਿਲਪੁਰ ਸਮੇਤ ਪੁਲਿਸ ਪਾਰਟੀ ਮੁੱਖਬਰ ਖਾਸ ਦੀ ਇਤਲਾਹ ਤੇ ਪਿੰਡ ਖੁਸ਼ਹਾਲਪੁਰ ਰੋਡ ਕੀਤੀ।
 ਤਾਂ ਵਿਹੜੇ ਵਿੱਚ ਇੱਕ ਮੋਨਾ ਨੋਜਵਾਨ ਪੁਲਿਸ ਪਾਰਟੀ ਨੂੰ ਆਉਦਾ ਦੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਨੂੰ ਮਨ ਏ ਐਸ ਆਈ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਮੋਨੇ ਨੌਜਵਾਨ ਨੂੰ ਕਾਬੂ ਕਰਕੇ ਉਸ ਦਾ ਨਾਮ-ਪਤਾ ਪੁੱਛਿਆ।
 ਜਿਸ ਨੇ ਆਪਣਾ ਨਵਰਤਨ ਕੁਮਾਰ ਉਰਫ ਨਵੀ ਪੁੱਤਰ ਹਰਮੇਸ਼ ਲਾਲ ਵਾਸੀ ਖੁਸ਼ਹਾਲਪੁਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਦੱਸਿਆ। ਜਿਸ ਪਾਸੋ Punjab Club King Whisky ਦੀਆ 108 ਬੋਤਲਾ ਪਲਾਸਟਿਕ ਕੁੱਲ ਸ਼ਰਾਬ 81,000 ML ਬ੍ਰਾਮਦ ਹੋਈਆ।।