ਬਲਾਚੌਰ, 28 ਜੁਲਾਈ:- ਐਸਆਈਆਰ (ਸਪੈਸ਼ਲ ਇੰਟੈਂਸਿਵ ਰੀਵਿਜ਼ਨ) ਦੌਰਾਨ ਡਿਜੀਟਾਈਜ਼ੇਸ਼ਨ ਦੇ ਕੰਮ ਵਿੱਚ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੀ ਮਾਣਮੱਤੀ ਪ੍ਰਾਪਤੀ ਮੌਕੇ ਐੱਸਡੀਐੱਮ ਸੁਨੀਲ ਫੋਗਾਟ, ਆਈ.ਏ.ਐੱਸ. ਵੱਲੋਂ ਸੁਪਰਵਾਈਜ਼ਰਾਂ, ਬੀਐੱਲਓਜ਼, ਮਾਸਟਰ ਟ੍ਰੇਨਰਾਂ, ਸਵੀਪ ਨੋਡਲ ਅਫ਼ਸਰ, ਆਈਟੀ ਸੈੱਲ ਅਤੇ ਦਫ਼ਤਰੀ ਸਟਾਫ਼ ਦੇ ਸਨਮਾਨ ਵਿੱਚ ਲੰਚ ਪਾਰਟੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ, ਆਈ.ਏ.ਐੱਸ. ਅਤੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਸ਼ਰਮਾ, ਪੀ.ਸੀ.ਐੱਸ. ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਟੀਮ ਵਰਕ, ਮਿਹਨਤ, ਸਮਰਪਣ ਅਤੇ ਸੁਚੱਜੇ ਤਾਲਮੇਲ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਡਿਜੀਟਾਈਜ਼ੇਸ਼ਨ ਦੀ ਅਹਿਮ ਭੂਮਿਕਾ ਹੈ ਅਤੇ ਪੂਰੀ ਟੀਮ ਨੇ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਕੁਸ਼ਲਤਾ ਅਤੇ ਇਮਾਨਦਾਰੀ ਨਾਲ ਨਿਭਾਇਆ ਹੈ।
ਐੱਸਡੀਐੱਮ ਸੁਨੀਲ ਫੋਗਾਟ ਨੇ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸੁਪਰਵਾਈਜ਼ਰ, ਬੀਐੱਲਓ, ਮਾਸਟਰ ਟ੍ਰੇਨਰ, ਸਵੀਪ ਨੋਡਲ ਅਫ਼ਸਰ, ਆਈਟੀ ਸੈੱਲ ਅਤੇ ਦਫ਼ਤਰੀ ਕਰਮਚਾਰੀ ਦੇ ਸਹਿਯੋਗ ਅਤੇ ਅਣਥੱਕ ਮਿਹਨਤ ਸਦਕਾ ਹੀ ਇਹ ਉਪਲਬਧੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਪੂਰੀ ਟੀਮ ਦੀ ਲਗਨ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ ਅਤੇ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਸਰਕਾਰੀ ਕਾਰਜਾਂ ਨੂੰ ਹੋਰ ਬਿਹਤਰ ਢੰਗ ਨਾਲ ਅੰਜਾਮ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਸ਼ਰਮਾ ਨੇ ਵੀ ਸਮੂਹ ਸਟਾਫ਼ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਜ਼ਿਲ੍ਹੇ ਦੀ ਟੀਮ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਮਿਸਾਲੀ ਪ੍ਰਾਪਤੀਆਂ ਹਾਸਲ ਕਰਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।
ਸਮਾਗਮ ਦੌਰਾਨ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਸੀ ਸਾਂਝ, ਟੀਮ ਭਾਵਨਾ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਨਾਲ ਭਵਿੱਖ ਵਿੱਚ ਵੀ ਉੱਤਮ ਕਾਰਗੁਜ਼ਾਰੀ ਜਾਰੀ ਰੱਖਣ ਦਾ ਸੰਕਲਪ ਲਿਆ।
ਇਸ ਮੌਕੇ ਸੁਨੀਲ ਫੋਗਾਟ, ਆਈ.ਏ.ਐੱਸ., ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਵਿਧਾਨ ਸਭਾ ਹਲਕਾ-48, ਬਲਾਚੌਰ) ਤੋਂ ਇਲਾਵਾ ਗੁਰਮੁੱਖ ਸਿੰਘ (ਤਹਿਸੀਲਦਾਰ, ਬਲਾਚੌਰ), ਗੁਰਿੰਦਰ ਸਿੰਘ (ਨਾਇਬ ਤਹਿਸੀਲਦਾਰ-ਕਮ-ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ) ਅਤੇ ਬਲਦੇਵ ਸਿੰਘ (ਸੁਪਰਡੈਂਟ ਗ੍ਰੇਡ-2) ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਐਸਆਈਆਰ ਡਿਜੀਟਾਈਜ਼ੇਸ਼ਨ ਵਿੱਚ ਪੰਜਾਬ ਭਰ ਵਿੱਚ ਅਵੱਲ ਰਹਿਣ ਤੇ ਐੱਸਡੀਐੱਮ ਸੁਨੀਲ ਫੋਗਾਟ ਵੱਲੋਂ ਸਟਾਫ਼ ਦੇ ਸਨਮਾਨ ਵਿੱਚ ਲੰਚ ਪਾਰਟੀ
