ਨਵਾਂਸ਼ਹਿਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂਰਾਪੁਰ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਆ ਸੂਦ ਅਤੇ ਅਥਾਰਟੀ ਦੇ ਸਕੱਤਰ ਜੱਜ ਡਾਕਟਰ ਅਮਨਦੀਪ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਲ ਵੀ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਵਲੋਂ ਸੈਮੀਨਾਰ ਆਯੋਜਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਦੇਸ ਰਾਜ ਬਾਲੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਕੋਈ ਤੰਗ ਪ੍ਰੇਸਾਨ ਕਰਦਾ ਹੈ, ਸਰੀਰਕ ਤੌਰ ਤੇ ਗ਼ਲਤ ਤਰੀਕੇ ਨਾਲ ਛੇੜਛਾੜ ਕਰਦਾ ਹੈ, ਕੋਈ ਅਸ਼ਲੀਲ ਵੀਡੀਓ ਦਿਖਾਉਂਦਾ ਹੈ, ਗਲਤ ਮੈਸੇਜ ਕਰਦਾ ਹੈ, ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵੇਲੇ ਬੱਚੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਜ਼ਰੂਰ ਦੱਸਣ, ਜਾਂ ਬੱਚਿਆਂ ਦੇ ਹੈਲਪ ਲਾਈਨ ਨੰਬਰ 1098 ਤੇ ਕਾਲ ਕਰਕੇ ਮਦਦ ਲੈ ਸਕਦੇ ਹਨ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਸ ਸੀ ਐਸ ਟੀ ਜ਼ਾਤ ਨਾਲ ਸਬੰਧਤ ਵਿਅਕਤੀ, ਬੱਚੇ ਬਜ਼ੁਰਗ, ਔਰਤਾਂ, ਅਪੰਗ ਵਿਅਕਤੀ, ਬੇਗਾਰ ਦਾ ਮਾਰਿਆ, ਜੇਲ੍ਹ ਵਿੱਚ ਬੰਦ ਕੈਦੀ, ਉਦਯੋਗਿਕ ਕਾਮੇ, ਮਾਨਸਿਕ ਰੋਗੀ, ਅਤੇ ਉਹ ਵਿਅਕਤੀ ਜਿਨਾਂ ਦੀ ਆਮਦਨ ਸਾਲਾਨਾ ਤਿੰਨ ਲੱਖ ਰੁਪਏ ਤੋਂ ਘੱਟ ਹੈ, ਉਹ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦੇ ਹਨ ਅਤੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ।
ਉਹਨਾਂ ਬੱਚਿਆਂ ਨੂੰ ਦੇਸ਼ ਵਿੱਚ ਬੱਚਿਆਂ ਲਈ ਬਣੇ ਵੱਖ ਵੱਖ ਕਾਨੂੰਨਾਂ ਪ੍ਰਤੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਬਾਲ ਵਿਆਹ,ਬਾਲ ਮਜ਼ਦੂਰੀ ਅਤੇ ਨਾਲਸਾ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਜ਼ਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ 15100 ਤੋਂ ਲਈ ਜਾ ਸਕਦੀ ਹੈ।
ਇਸ ਮੌਕੇ ਮੁੱਖ ਅਧਿਆਪਕ ਬਲਵੀਰ ਚੰਦ ਗੁਰੂ, ਹਰਦਿਆਲ, ਜਗਵੀਰ ਕੌਰ, ਮਨਪ੍ਰੀਤ ਸਿੰਘ, ਸਰਬਜੀਤ ਕੌਰ, ਸੁਖਵੀਰ ਸਿੰਘ, ਰਾਜਿੰਦਰਪਾਲ ਕੌਰ, ਕਮਲਦੀਪ ਸੱਲ੍ਹਣ, ਸ਼ਬੀਨਾ, ਰਾਜੀਵ ਕੁਮਾਰ, ਮੋਹਿਤ, ਗੁਲਸ਼ਨ ਸ਼ਰਮਾ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪੈਰਾ ਲੀਗਲ ਵਲੰਟੀਅਰ ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੀਨੀਅਰ ਸ ਸਕੂਲ ਸੂਰਾਪੁਰ 'ਚ ਪੋਕਸੋ ਅਤੇ ਨਾਲਸਾ ਸਕੀਮਾਂ ਸੰਬੰਧੀ ਸੈਮੀਨਾਰ ਆਯੋਜਤ।
