ਗੜ੍ਹਸ਼ੰਕਰ:- ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੀ ਸਾਝੀ ਮੀਟਿੰਗ ਗੁਰਨੇਕ ਸਿੰਘ ਭੰਜਲ ਅਤੇ ਗੁਰਬਖਸ ਕੌਰ ਦੀ ਪਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਆਗੂ ਸਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਵਲੋਂ ਪੁਲਿਸ ਪ੍ਰਸ਼ਾਸ਼ਨ ਵਲੋਂ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆ ਦਾ ਗੰਭੀਰ ਨੋਟਿਸ ਲੈਦਿਆਂ ਪੁਲਿਸ ਅਧਿਕਾਰੀਆਂ ਖਿਲਾਫ਼ 30ਦਿਸੰਬਰ ਨੂੰ ਡੀ ਐਸ ਪੀ ਗੜਸ਼ੰਕਰ ਦਾ ਘਿਰਾਓ ਕੀਤਾ ਜਾਵੇਗਾ।ਆਗੂਆ ਨੇ ਸੰਬੋਧਨ ਕਰਦਿਆ ਕਿਹਾ।
ਆਗੂਆਂ ਨੇ ਦੱਸਿਆ ਕਿ ਉਕਤ ਅਧਿਕਾਰੀ ਵਲੋਂ ਪੁਲਿਸ ਦਾ ਸਿਆਸੀ ਕਰਨ ਕੀਤਾ ਜਾ ਰਿਹਾ ਹੈ। ਟਿੱਪਰ ਚੱਲਣ ਦਾ ਸਮਾਂ ਜੋ ਨਿਸਚਿਤ ਕੀਤਾ ਗਿਆ ਸੀ। ਤੋੜਿਆ ਜਾ ਰਿਹਾ ਹੈ। ਇਲਾਕੇ ਬੀਤ ਦੇ ਪਿੰਡ ਕੋਟ ਅਤੇ ਰਤਨ ਪੁਰ ਕਾਣੇਵਾਲ ਦੇ ਲੋਕਾਂ ਖਿਲਾਫ਼ ਨਜਾਇਜ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਲੁਟਾ ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਪੁਲਿਸ ਪ੍ਰਸ਼ਾਸਨ ਮੂਕਦਰਸਕ ਬਣਿਆ ਹੋਇਆ ਹੈ। ਇਸ ਵਰਤਾਰੇ ਦੇ ਖਿਲਾਫ਼ ਗੜਸ਼ੰਕਰ ਦੀਆਂ ਸਮੂਹ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ 30 ਦਿਸੰਬਰ ਨੂੰ 11ਵਜੇ ਡੀ ਐਸ ਪੀ ਗੜਸ਼ੰਕਰ ਦਾ ਘਿਰਾਓ ਕੀਤਾ ਜਾਵੇਗਾ।
ਮੀਟਿੰਗ ਨੂੰ ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ, ਦੱਰਸਣ, ਮੱਟੂ, ਸੁਭਾਸ ਮੱਟੂ, ਰਵਿੰਦਰ ਨੀਟਾ, ਸੁਰਿੰਦਰ ਕੌਰ, ਕੁਲਭੂਸ਼ਨ ਕੁਮਾਰ, ਰਾਮਜੀ ਦਾਸ, ਮੋਹਣ ਲਾਲ ਸੰਮਤੀ ਮੈਂਬਰ, ਨੀਲਮ ਕੁਮਾਰੀ, ਗੁਰਬਖਸ ਕੌਰ, ਇਕਬਾਲ ਸਿੰਘ, ਲਵਕਿਸੋਰ, ਹਰਭਜਨ ਅਟਵਾਲ, ਬਲਦੇਵ ਰਾਜ, ਹਰਮੇਸ ਢੇਸੀ ਕੁਲਵਿੰਦਰ ਚਾਹਲ, ਅਮਰ ਚੰਦ ਫੌਜੀ, ਸਤਨਾਮ ਸਿੰਘ, ਕਸਮੀਰ ਸਿੰਘ, ਕਵਿਦਰ ਸੰਘਾ,ਜੋਗਿੰਦਰ ਕੌਰ, ਸੁਖਵਿੰਦਰ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ ਪੁਲਿਸ ਵਧੀਕੀਆਂ ਖਿਲਾਫ਼ ਡੀ ਐਸ ਪੀ ਗੜਸ਼ੰਕਰ ਦਾ ਘਿਰਾਓ 30 ਦਿਸੰਬਰ ਨੂੰ
