ਗੜਸ਼ੰਕਰ, 31 ਦਸੰਬਰ:- ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੌਦ ਨੂੰ ਪੰਜਾਬ ਪੁਲਸ ਵਲੋਂ ਦਿਲੀ ਰੇਲਵੇ ਸਟੇਸ਼ਨ 'ਤੇ ਗ੍ਰਿਫਤਾਰ ਕਰਨ ਵਿਰੁੱਧ ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਪੰਜਾਬ ਸਰਕਾਰ ਦੀਆ ਅਰਥੀਆ ਸਾੜਨ ਦੇ ਦਿੱਤੇ ਸੱਦੇ ਤਹਿਤ ਗੜਸ਼ੰਕਰ ਦੀਆ ਵੱਖ-ਵੱਖ ਸ਼ੰਘਰਸ਼ਸ਼ੀਲ ਜੱਥੇਬੰਦੀਆ ਕਿਰਤੀ ਕਿਸਾਨ ਯੂਨੀਅਨ, ਪੈਂਡੂ ਮਜਦੂਰ ਯੂਨੀਅਨ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ, ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ,ਦੋਆਬਾ ਸਾਹਿਤ ਸਭਾ ਤੇ ਤਰਕਸ਼ੀਲ ਸੁਸਾਇਟੀ ਵਲੋ ਸਥਾਨਕ ਗਾਂਧੀ ਪਾਰਕ ਵਿੱਚ ਰੈਲੀ ਕਰਨ ਉਪਰੰਤ ਬੰਗਾ ਚੌਂਕ।
ਗੜ੍ਹਸ਼ੰਕਰ ਵਿਖੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਜੱਥੇਬੰਦੀਆ ਦੇ ਵੱਖ ਵੱਖ ਆਗੂਆ ਹਰਮੇਸ਼ ਢੇਸੀ,ਮੁਕੇਸ਼ ਕੁਮਾਰ,ਕੁਲਵਿੰਦਰ ਚਾਹਲ, ਸੁਖਦੇਵ ਡਾਨਸੀਵਾਲ,ਵਿਨੇ ਕੁਮਾਰ,ਹੰਸਰਾਜ ਗੜਸ਼ੰਕਰ,ਸਤਪਾਲ ਕਲੇਰ,ਬਲਵੀਰ ਖਾਨਪੁਰੀ, ਪਰਮਜੀਤ ਸਿੰਘ,ਡਾ.ਬਿੱਕਰ ਸਿੰਘ,ਡਾ ਜੋਗਿੰਦਰ ਕੁੱਲੇਵਾਲ ਤੇ ਮੈਡਮ ਖੁਸ਼ਵਿੰਦਰ ਕੌਰ ਨੇ ਕਿਹਾ ਕਿ ਮੁਕੇਸ਼ ਮਲੌਦ ਉਸ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੂਬਾ ਪ੍ਰਧਾਨ ਹੈ ਜਿਸ ਜਥੇਬੰਦੀ ਨੇ ਪੰਜਾਬ ਵਿੱਚ ਜਮੀਨ ਦੇ ਸਵਾਲ ਨੂੰ ਉਭਾਰਿਆ ਉਹ ਭੀ ਕਾਨੂੰਨ ਅਨੁਸਾਰ ਇੱਕ ਮੰਗ ਨੂੰ ਲੈਕੇ ਕਿ ਦਲਿਤਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਵਾਹੀ ਕਰਨ ਲਈ ਮਿਲਣਾ ਚਾਹੀਦਾ ਹੈ ਜਿੱਥੇ ਦਲਿਤ ਅਤੇ ਬੇਜ਼ਮੀਨੇ ਮਜ਼ਦੂਰ ਆਪਣੇ ਲਈ ਅਨਾਜ ਦੀਆਂ ਫਸਲਾਂ ਅਤੇ ਆਪਣੇ ਪਸ਼ੂਆਂ ਲਈ ਚਾਰਾ ਬੀਜ ਸਕਣ।
ਦਲਿਤਾਂ ਅਤੇ ਬੇਜਮੀਨੇ ਮਜ਼ਦੂਰਾਂ ਨੂੰ ਇਹ ਮੰਗ ਆਪਣੀ ਆਰਥਿਕ ਲੋੜ ਦੀ ਕੁਝ ਪੂਰਤੀ ਅਤੇ ਸਨਮਾਨ ਬਣਾਉਣ ਵਾਲੀ ਲੱਗੀ ਜਿਸਨੇ ਉਹਨਾਂ ਦਾ ਧਿਆਨ ਖਿੱਚਿਆ। ਇਕ ਲਹਿਰ ਬਣੀ ਪਿੰਡਾਂ ਦੇ ਪਿੰਡ ਇਸ ਲਹਿਰ ਨਾਲ ਜਾਗੇ ਅਤੇ ਆਪਣਾ ਹੱਕ ਮੰਗਣ ਲੱਗੇ ਜਿਸ ਕਰਕੇ ਉਹ ਹਾਕਮਾਂ ਦੀਆਂ ਅੱਖਾਂ ਵਿੱਚ ਰੜਕ ਰਿਹਾ ਹੈ। ਜਿਥੇ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮਜ਼ਦੂਰ ਪੱਖੀ ਹੋਣ ਦਾ ਖੇਖਣ ਕਰ ਰਹੀ ਹੈ। ਦੂਜੇ ਪਾਸੇ ਕੱਲ ਜ਼ਮੀਨ ਹੱਦਬੰਦੀ ਕਾਨੂੰਨ ਅਨੁਸਾਰ ਵਾਧੂ ਜ਼ਮੀਨ ਨੂੰ ਬੇਜ਼ਮੀਨੇ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਲਈ ਸੰਘਰਸ਼ ਦੀ ਅਗਵਾਈ ਕਰ ਰਹੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਥੀ ਮੁਕੇਸ਼ ਮਲੌਦ ਨੂੰ ਪੰਜਾਬ ਪੁਲਿਸ ਵੱਲੋਂ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਹੈ। ਇਸ ਤਰ੍ਹਾਂ ਲੋਕਾਂ ਦੇ ਸੰਘਰਸ਼ ਕਰਨ ਦੇ ਹੱਕ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਮੂਹ ਮੁਲਾਜ਼ਮ ਮਜ਼ਦੂਰ ਆਗੂਆਂ ਇੰਦਰਜੀਤ ਭੱਟੀ,ਜਸਵਿੰਦਰ ਸਿੰਘ,ਪ੍ਰਦੀਪ ਸਿੰਘ,ਮਨਜੀਤ ਸਿੰਘ,ਜਰਨੈਲ ਸਿੰਘ,ਗੁਰਮੇਲ ਸਿੰਘ, ਦਿਲਬਾਗ ਸਿੰਘ,ਅਮਰਜੀਤ ਸਿੰਘ ਬੰਗੜ,ਸੰਤੋਖ ਸਿੰਘ, ਜਸਵਿੰਦਰ ਸਿੰਘ,ਬਲਵੀਰ ਸਿੰਘ,ਪ੍ਰਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਥੀ ਮੁਕੇਸ਼ ਮਲੌਦ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜੇ ਰਿਹਾਅ ਨਾ ਕਰਨ ਦੀ ਸੂਰਤ ਵਿੱਚ ਪੰਜਾਬ ਵਿੱਚ ਜੱਥੇਬੰਦੀਆ ਤਿੱਖਾ ਸ਼ੰਘਰਸ਼ ਕਰਨ ਲਈ ਮਜਬੂਰ ਹੋਣਗੀਆ।
ਮਜਦੂਰ ਆਗੂ ਨੂੰ ਗ੍ਰਿਫਤਾਰ ਕਰਨ ਖਿਲਾਫ ਵੱਖ ਵੱਖ ਜੱਥੇਬੰਦੀਆ ਦੇ ਆਗੂਆਂ ਨੇ ਸਾੜੀ ਪੰਜਾਬ ਸਰਕਾਰ ਦੀ ਅਰਥੀ
