ਮਮਦੋਟ/ਫ਼ਿਰੋਜਪੁਰ 14, ਸਤੰਬਰ:- (ਗੁਰਮੇਜ ਸਿੰਘ)+ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਅਤੇ ਗੁਰਭੇਜ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਿੰਘ ਸਭਾ ਵਿਖੇ 30-35 ਪਿੰਡਾਂ ਦੇ ਕਿਸਾਨ-ਮਜ਼ਦੂਰ ਆਗੂਆਂ ਦੀ ਭਰਵੀਂ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਨੂੰ ਦੱਸਦੇ ਹੋਏ ਮੇਜਰ ਸਿੰਘ ਨੇ ਆਖਿਆ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅੱਜ ਤੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਜੋ KMM ਦਾ ਧਰਨਾ ਸ਼ੁਰੂ ਹੋਇਆ ਹੈ ਉਸ ਧਰਨੇ 'ਚ ਵੱਡੀ ਗਿਣਤੀ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।
ਕਿਸਾਨ ਆਗੂ ਨੇ ਆਖਿਆ ਕਿ ਮਿਤੀ 16 ਸਤੰਬਰਨੂੰ ਗੁਰਦੁਆਰਾ ਸਾਹਿਬ ਹਰੇ ਤੋਂ ਸੈਂਕੜੇ ਟਰੈਕਟਰ-ਟਰਾਲੀਆਂ, ਕਾਰਾਂ, ਜੀਪਾਂ ਆਦਿ ਦਾ ਕਾਫਲਾ ਖੁੱਡੀਆਂ ਪਿੰਡ ਵੱਲ ਕੂਚ ਕਰੇਗਾ। ਇਹ ਧਰਨਾ-ਪ੍ਰਦਰਸ਼ਨ ਮਜ਼ਦੂਰਾਂ ਦੀ ਕਰਜ਼ ਮੁਆਫੀ, ਜੀਰੀ ਖਰੀਦ ਘੁਟਾਲੇ ਤੇ ਜਾਂਚ, ਰਹਿੰਦੀ ਫਸਲ ਦੀ ਭਰਪਾਈ, ਨਰੇਗਾ 700/- ਪ੍ਰਤੀ ਦਿਹਾੜੀ, ਤਿੰਨ ਖੇਤੀ ਕਾਨੂੰਨ 2025 ਵਿਰੁੱਧ ਸਖਤ ਰੁਖ ਆਦਿ ਮੰਗਾਂ ਦੀ ਪ੍ਰਾਪਤੀ ਲਈ ਲੱਗਿਆ ਹੈ।
ਇਸ ਮੌਕੇ ਫੁੰਮਣ ਸਿੰਘ, ਕਿਸ਼ਨ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਜੱਗਾ ਸਿੰਘ, ਅਜਾਇਬ ਸਿੰਘ, ਬਾਜ ਸਿੰਘ, ਕਪੂਰ ਸਿੰਘ, ਸੁਖਦੇਵ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।