ਨਵਾਂਸ਼ਹਿਰ, 12 ਸਤੰਬਰ:- ਬ੍ਰਹਮ ਗਿਆਨੀ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ 86ਵੀਂ ਬਰਸੀ ਤੇ ਪਿੰਡ ਮਜਾਰਾ ਨੌ ਅਬਾਦ ਵਿਖੇ ਤਿੰਨ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ’ਚ ਦੀਵਾਨ ਸਜਾਏ ਗਏ। ਵੱਖ-ਵੱਖ ਰਾਗੀ ਢਾਡੀ ਜੱਥਿਆਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਵੱਡੀ ਗਿਣਤੀ ’ਚ ਸੰਗਤਾਂ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਦਰਬਾਰ ’ਤੇ ਨਤਮਸਤਕ ਹੋਈਆਂ। ਜਿਸ ਦੌਰਾਨ ਪੰਥ ਦੇ ਪ੍ਰਸਿੱਧ ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਗੁਰਪ੍ਰੀਤ ਸਿੰਘ ਲਾਂਡਰਾਂ, ਬਾਬਾ ਗੁਲਾਬ ਸਿੰਘ, ਜਗਾਧਰੀ ਵਾਲੀਆਂ ਬੀਬੀਆਂ ਦੇ ਜਥੇ ਨੇ, ਪੰਡਿਤ ਸੋਮਨਾਥ ਰੋਡਿਆਂ ਵਾਲੇ, ਗੁਰਦੀਪ ਸਿੰਘ ਉੜਾਪੜ, ਬੀਬੀ ਜਸਵੀਰ ਕੌਰ ਖਾਲਸਾ, ਬੀਬੀ ਪਰਮਜੀਤ ਕੌਰ ਖਾਲਸਾ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਉਹਨਾਂ ਦੱਸਿਆ ਕਿ ਨਾਭ ਕੰਵਲ ਰਾਜਾ ਸਾਹਿਬ ਜੀ ਦਾ ਪਿੰਡ ਮੁਜਾਰਾ ਨੌ ਬਾਅਦ ਵਿਖੇ ਸੰਸਕਾਰ ਕੀਤਾ ਗਿਆ ਸੀ, ਜਿੱਥੇ ਇਸ ਸਮੇਂ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਰਾਜਾ ਸਾਹਿਬ ਨੇ ਆਪਣੀ ਜ਼ਿੰਦਗੀ ਦੌਰਾਨ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਅਤੇ ਨਾਮ ਸਿਮਰਨ ਕਰਨ ਲਈ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਉਹਨਾਂ ਅੱਗੇ ਮਹੰਤ ਪੂਰਨ ਦਾਸ ਨੂੰ ਜਿੰਮੇਵਾਰੀ ਸੌਂਪੀ ਅਤੇ ਰਸੋਖਾਨਾ ਸਾਹਿਬ ਦੀਆਂ ਚਾਬੀਆਂ ਦਿੱਤੀਆਂ। ਉਹਨਾਂ ਵੱਲੋਂ ਪਿੰਡ ਰਹਿਪਾ, ਪਿੰਡ ਝਿੰਗੜਾਂ, ਪਿੰਡ ਗੋਸਲਾ, ਪਿੰਡ ਸੁੱਜੋ, ਪਿੰਡ ਗੁਣਾਂਚੌਰ ਗੁਰਦੁਆਰਾ ਸਾਹਿਬ ਬਣਾਏ ਗਏ।
ਆਖਰੀ ਦਿਨ ਵੀ ਲੱਖਾਂ ਸੰਗਤਾਂ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਦਰਬਾਰ ’ਤੇ ਨਤਮਸਤਕ ਹੋਈਆਂ। ਦਰਬਾਰ ’ਤੇ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ ਜਿੱਥੇ 20 ਹਜ਼ਾਰ ਦੇ ਕਰੀਬ ਗੱਡੀਆਂ ਲਗਾਈਆਂ ਹੋਈਆਂ ਹਨ, ਉੱਥੇ ਸੰਗਤਾਂ ਦੇ ਰਾਤ ਠਹਿਰਨ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਬਰਸੀ ਸਮਾਗਮ ’ਤੇ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ। ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ’ਤੇ ਮਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਹਲਕਾ ਬੰਗਾ, ਡਾਕਟਰ ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ, ਸ਼੍ਰੀਮਤੀ ਮੀਨਾ ਸੂੰਢ, ਡਾਕਟਰ ਬਖਸ਼ੀਸ਼ ਸਿੰਘ, ਜਸਬੀਰ ਸਿੰਘ ਰਾਏ, ਇੰਦਰਜੀਤ ਸਿੰਘ ਸਿਆਣ ਪ੍ਰਧਾਨ, ਕੁਲਵੰਤ ਸਿੰਘ ਹੀਰ ਮੁੱਖ ਪ੍ਰਬੰਧਕ, ਸ਼ਿੰਗਾਰਾ ਸਿੰਘ, ਸਟੇਜ ਸਕੱਤਰ ਸਤਨਾਮ ਸਿੰਘ ਸ਼ੇਰਗਿੱਲ, ਗੁਰਦਿਆਲ ਸਿੰਘ ਐਡਵੋਕੇਟ, ਮੋਹਣ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਮਾ. ਬਲਿਹਾਰ ਸਿੰਘ, ਅਵਤਾਰ ਸਿੰਘ ਟੋਨੀ, ਸੁਰਜੀਤ ਸਿੰਘ ਪੱਪੂ, ਕਰਨੈਲ ਸਿੰਘ ਹੀਰ, ਤਜਿੰਦਰ ਸਿੰਘ ਬਿੱਟੂ, ਬਲਵਿੰਦਰ ਕੌਰ, ਕੁਲਵੰਤ ਸਿੰਘ ਘੁੰਮਣ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸਿੰਘ, ਕਰਨਬੀਰ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਦੀਦਾਰ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।