ਸੰਗਰੂਰ, 11 ਸਤੰਬਰ:- ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਸੰਗਰੂਰ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ ਪੂਰੇ ਉਤਸ਼ਾਹ ਨਾਲ ਕਰਵਾਏ ਜਾ ਰਹੇ ਹਨ। ਬਲਾਕ ਸੰਗਰੂਰ, ਧੂਰੀ ਅਤੇ ਸ਼ੇਰਪੁਰ ਦੇ ਬਲਾਕ ਪੱਧਰੀ ਟੂਰਨਾਮੈਂਟ ਮੁਕੰਮਲ ਹੋ ਚੁੱਕੇ ਹਨ, ਜਦਕਿ ਅੱਜ 11 ਸਤੰਬਰ ਨੂੰ ਬਲਾਕ ਦਿੜ੍ਹਬਾ, ਲਹਿਰਾ ਅਤੇ ਅਨਦਾਣਾ ਵਿੱਚ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-14, ਅੰਡਰ-17, ਅੰਡਰ-21, ਅੰਡਰ-21 ਤੋਂ 30 ਸਾਲ ਅਤੇ ਅੰਡਰ-51 ਤੋਂ 60 ਸਾਲ ਦੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਐਥਲੈਟਿਕਸ, ਫੁੱਟਬਾਲ, ਖੋ-ਖੋ, ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ ਅਤੇ ਵਾਲੀਬਾਲ ਸਮੈਸ਼ਿੰਗ ਦੇ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ।
ਬਲਾਕ ਪੱਧਰੀ ਖੇਡਾਂ ਦੇ ਅੱਜ ਦੇ ਨਤੀਜਿਆਂ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਲਹਿਰਾ ਵਿੱਚ ਐਥਲੈਟਿਕਸ ਅੰਡਰ-21 ਲੜਕਿਆਂ ਦੇ 200 ਮੀਟਰ ਈਵੈਂਟ ਵਿੱਚ ਹਰਮਨ ਸਿੰਘ ਨੇ ਪਹਿਲਾ, ਖੁਸ਼ਦੀਪ ਸਿੰਘ ਨੇ ਦੂਜਾ ਅਤੇ ਦਲਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਬਲਾਕ ਅਨਦਾਣਾ ਵਿੱਚ ਐਥਲੈਟਿਕਸ ਅੰਡਰ-14 ਲੜਕਿਆਂ ਦੇ 600 ਮੀਟਰ ਈਵੈਂਟ ਵਿੱਚ ਵੰਸ਼ਦੀਪ ਸਿੰਘ ਨੇ ਪਹਿਲਾ, ਰਣਵੀਰ ਸਿੰਘ ਨੇ ਦੂਜਾ ਅਤੇ ਸ਼ਰਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਲੜਕਿਆਂ ਦੇ 1500 ਮੀਟਰ ਈਵੈਂਟ ਵਿੱਚ ਕਰਨਦੀਪ ਸਿੰਘ ਨੇ ਪਹਿਲਾ, ਕ੍ਰਿਸ਼ਨ ਸਿੰਘ ਨੇ ਦੂਜਾ ਅਤੇ ਅੰਕੁਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-21 ਤੋਂ 30 ਲੜਕਿਆਂ ਦੇ ਸ਼ਾਟਪੁੱਟ ਈਵੈਂਟ ਵਿੱਚ ਰੋਹਿਤ ਨੇ ਪਹਿਲਾ ਸਥਾਨ ਹਾਸਲ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਕਿਹਾ ਕਿ ਇਨ੍ਹਾਂ ਖੇਡ ਮੁਕਾਬਲਿਆਂ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਉਨ੍ਹਾਂ ਨੂੰ ਆਪਣੀ ਖੇਡ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਖਿਡਾਰੀਆਂ ਦਾ ਉਤਸ਼ਾਹ ਸਿਹਤਮੰਦ ਅਤੇ ਖੇਡਾਂ ਨਾਲ ਜੁੜੇ ਪੰਜਾਬ ਦੀ ਸਿਰਜਣਾ ਵੱਲ ਇੱਕ ਸਕਾਰਾਤਮਕ ਕਦਮ ਹੈ।
ਖੇਡਾਂ ਵਤਨ ਪੰਜਾਬ ਦੀਆਂ2026 ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਖੇਡ ਮੁਕਾਬਲੇ ਜਾਰੀ ਦਿੜ੍ਹਬਾ ਲਹਿਰਾ ਤੇ ਅਨਦਾਣਾ ਬਲਾਕਾਂ ਵਿੱਚ ਵੱਖਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਲਿਆ ਉਤਸ਼ਾਹ ਨਾਲ ਭਾਗ
