ਹੁਸ਼ਿਆਰਪੁਰ:- ਕੰਢੀ ਸੰਘਰਸ਼ ਕਮੇਟੀ ਪੰਜਾਬ ਦਾ ਡੈਪੂਟੇਸ਼ਨ ਦਰਸ਼ਨ ਸਿੰਘ ਮੱਟੂ ਸੂਬਾਈ ਕਨਵੀਨਰ ਦੀ ਅਗਵਾਈ ਵਿੱਚ ਐਸ ਡੀ ਐਮ ਗੜਸ਼ੰਕਰ ਸ੍ਰੀ ਸੰਜੀਵ ਕੁਮਾਰ ਗੌੜ ਨੂੰ ਮਿਲਿਆ। ਕੰਢੀ ਨਹਿਰ ਦਾ ਪਾਣੀ ਓਵਰ ਫਲੋਅ ਹੋਕੇ ਗੜੀ ਮੱਟੋਂ, ਭੰਮੀਆਂ, ਦੁਗਰੀ ਪਿੰਡਾਂ ਵਿੱਚ ਪਾਲੀਆਂ ਫਸਲਾਂ ਖਰਾਬ ਹੋ ਰਹੀਆਂ ਹਨ, ਮੌਕਾ ਵੇਖਕੇ ਮੁਆਵਜਾ ਦਿੱਤਾ ਜਾਵੇ, ਓਵਰ ਫਲੋਅ ਪਾਣੀ ਬੰਦ ਕੀਤਾ ਜਾਵੇ। ਕੰਢੀ ਨਹਿਰ ਦਾ ਪਾਣੀ ਕੰਢੀ ਏਰੀਏ ਖੇਤਾਂ ਨੂੰ ਦਿੱਤਾ ਜਾਵੇ। 
ਕੁਝ ਥਾਵਾਂ ਤੇ ਗੈਰਕਾਨੂੰਨੀ ਮਾਈਨਿੰਗ ਕਰਕੇ ਸਿੰਚਾਈ ਵਾਲੇ ਪਾਇਪ ਟੁੱਟ ਗਏ ਹਨ, ਦੋਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਕਾਨੂੰਨੀ ਕੀਤੀ ਜਾਵੇ, ਪਾਇਪਾਂ ਦੀ ਮੁਰੰਮਤ ਕਰਕੇ ਸਿੰਚਾਈ ਲਈ ਪਾਣੀ ਦਿੱਤਾ ਜਾਵੇ। ਗੈਰਕਾਨੂੰਨੀ ਮਾਈਨਿੰਗ ਕਰਕੇ ਕੰਢੀ ਨਹਿਰ ਨੂੰ ਖੱਤਰਾ ਪੈਦਾ ਹੋ ਗਿਆ ਹੈ, ਗੈਰਕਾਨੂੰਨੀ ਮਾਈਨਿੰਗ ਸਖਤੀ ਨਾਲ ਰੋਕੀ ਜਾਵੇ। ਕੰਢੀ ਨਹਿਰ ਜੰਗੀ ਪੱਧਰ ਤੇ ਮੁਕੰਮਲ ਕੀਤੀ ਜਾਵੇ।
 ਇਸ ਵਫਦ ਵਿੱਚ ਬੀਬੀ ਸੁਭਾਸ਼ ਮੱਟੂ,ਪਰਮਜੀਤ ਸਿੰਘ ਬੂਟਾ ਦਿਆਲ,ਮਨਜੀਤ ਸਿੰਘ ਦਿਆਲ, ਗੁਰਮੀਤ ਸਿੰਘ ਪਾਂਗਲੀ, ਪਰਮਿੰਦਰ ਸਿੰਘ ਪਾਂਗਲਾ, ਕੁਲਵਿੰਦਰ ਸੰਘਾ, ਸਤਵਿੰਦਰ ਸਿੰਘ ਸ਼ਾਹ ਪੁਰ,ਤੇ ਹੋਰ ਸ਼ਾਮਲ ਸੀ। ਕਨਵੀਨਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਜੇ ਕੰਢੀ ਨਹਿਰ ਨਾਲ ਸਬੰਧਤ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਜੋਰਦਾਰ ਸੰਘਰਸ਼  ਕੀਤਾ ਜਾਵੇਗਾ, ਇਸ ਦੀ ਜੁਮੇਵਾਰੀ ਸਰਕਾਰ ਦੀ ਹੋਵੇਗੀ।