ਚੰਡੀਗੜ੍ਹ, 8 ਅਕਤੂਬਰ - ਹਰਿਆਣਾ ਸਰਕਾਰ ਅਤੇ ਜਾਪਾਨ ਦੀ ਮਸ਼ਹੂਰ ਕੰਪਨੀ ਡਾਇਕਿਨ ਇੰਡਸਟ੍ਰੀਜ ਲਿਮਿਟੇਡ ਵਿੱਚਕਾਰ ਬੁੱਧਵਾਰ ਨੂੰ ਓਸਾਕਾ ਵਿੱਚ ਇੱਕ ਮਹੱਤਵਪੂਰਨ ਸਮਝੌਤੇ  ( ਐਮਓਯੂ) 'ਤੇ ਹੱਸਤਾਖਰ ਕੀਤੇ ਗਏ। ਇਸ ਐਮਓਯੂ ਤਹਿਤ ਡਾਇਕਿਨ ਕੰਪਨੀ ਹਰਿਆਣਾ ਵਿੱਚ 1000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਰਿਸਰਚ ਐਂਡ ਡੇਵਲਪਮੇਂਟ ( ਆਰਐਂਡਡੀ ) ਸੇਂਟਰ ਸਥਾਪਿਤ ਕਰੇਗੀ। ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਮਿਲਣਗੇ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਹਰਿਆਣਾ ਵਿੱਚ ਗਲੋਬਲ ਪੱਧਰ 'ਤੇ ਉਦਯੋਗਿਕ ਗਤੀਵਿਧੀਆਂ ਨੂੰ ਵਾਧਾ ਦੇਣ ਦੇ ਟੀਚੇ ਨਾਲ ਇੱਕ ਉੱਚ ਪੱਧਰੀ ਵਫ਼ਦ ਜਾਪਾਨ ਦੌਰੇ 'ਤੇ ਹੈ। ਇਸ ਦੌਰਾਨ ਅੱਜ ਮੁੱਖ ਮੰਤਰੀ ਦੀ ਮੌਜ਼ੂਦਗੀ ਵਿੱਚ ਓਸਾਕਾ ਸਥਿਤ ਡਾਇਕਿਨ ਇੰਡਸਟ੍ਰੀਜ ਲਿਮਿਟੇਡ ਦੇ ਆਰਐਂਡਡੀ ਸੇਂਟਰ ਵਿੱਚ ਐਮਓਯੂ ਕੀਤਾ ਗਿਆ। ਐਮਓਯੂ 'ਤੇ ਹਰਿਆਣਾ ਵੱਲੋਂ ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਅਤੇ ਡਾਇਕਿਨ ਇੰਡਸਟ੍ਰੀਜ ਲਿਮਿਟੇਡ ਵੱਲੋਂ ਸ੍ਰੀ ਸ਼ੋਗੋ ਐਂਡੋ ਉਪ ਪ੍ਰਬੰਧ ਨਿਦੇਸ਼ਕ ਨੇ ਹੱਸਤਾਖਰ  ਕੀਤੇ।
ਵਫ਼ਦ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਕੁਮਾਰ ਗੁਪਤਾ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਡਾ. ਯਸ਼ ਗਰਗ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਐਮਓਯੂ ਤਹਿਤ ਡਾਇਕਿਨ ਕੰਪਨੀ ਹਰਿਆਣਾ ਵਿੱਚ ਨਵਾਚਾਰ ਅਤੇ ਤੱਕਨਾਲੋਜੀ ਦੇ ਖੇਤਰ ਵਿੱਚ ਇੱਕ ਨਵਾਂ ਰਿਸਰਚ ਐਂਡ ਡੇਵਲਪਮੇਂਟ ਸੇਂਟਰ ਸਥਾਪਿਤ ਕਰੇਗੀ। ਇਹ ਨਵਾਂ ਕੇਂਦਰ ਆਧੁਨਿਕ ਤੱਕਨੀਕਾਂ ਦੇ ਵਿਕਾਸ ਅਤੇ ਸਤਤ ਉਦਯੋਗਿਕ ਸਮਾਧਾਨਾਂ 'ਤੇ ਕੇਂਦ੍ਰਿਤ ਹੋਵੇਗਾ। ਇਸ ਰਾਹੀਂ ਹਰਿਆਣਾ ਨੂੰ ਗਲੋਬਲ ਪੱਧਰ 'ਤੇ ਰਿਸਰਚ ਅਤੇ ਨਵਾਚਾਰ ਦਾ ਇੱਕ ਪ੍ਰਮੁੱਖ ਕੇਂਦਰ ਬਨਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਮਨਿੰਆ ਜਾ ਰਿਹਾ ਹੈ।
ਇਸ ਮੌਕੇ 'ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਰਾਜ ਵਿੱਚ ਨਵਾਚਾਰ, ਰਿਸਰਚ ਅਤੇ ਉੱਨਤ ਵਿਨਿਰਮਾਣ ਨੂੰ ਵਧਾਵਾ ਦੇਣ ਲਈ ਪ੍ਰਤੀਬੱਧ ਹੈ। ਡਾਇਕਿਨ ਦਾ ਇਹ ਨਿਵੇਸ਼ ਨਾ ਸਿਰਫ਼ ਰੁਜਗਾਰ ਪੈਦਾ ਕਰੇਗਾ ਸਗੋਂ ਹਰਿਆਣਾ ਨੂੰ ਗਲੋਬਲ ਤੱਕਨਾਲੋਜੀ ਨੇਟਵਰਕ ਨਾਲ ਜੋੜਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਇਸ ਸਾਂਝੇਦਾਰੀ ਨਾਲ ਨਾ ਸਿਰਫ਼ ਰਾਜ ਦੀ ਉਦਯੋਗਿਕ ਸਮਰਥਾ ਨੂੰ ਮਜਬੂਤੀ ਮਿਲੇਗੀ ਸਗੋਂ ਹਰਿਆਣਾ ਨੂੰ ਇੱਕ ਗਲੋਬਲ ਇਨੋਵੇਸ਼ਨ ਡੇਸਿਟਨੇਸ਼ਨ ਵੱਜੋਂ ਸਥਾਪਿਤ ਕਰਨ ਵਿੱਚ ਵੀ ਮਦਦ ਮਿਲੇਗੀ।
ਡਾਇਕਿਨ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਹਰਿਆਣਾ ਵਿੱਚ ਸਥਾਪਿਤ ਹੋਣ ਵਾਲੀ ਇਹ ਆਰਐਂਡਡੀ ਸੇਂਟਰ ਕੰਪਨੀ ਦਾ ਇੱਕ ਪ੍ਰਮੁੱਖ ਰਿਸਰਚ ਕੇਂਦਰ ਹੋਵੇਗਾ। ਇਸ ਨਾਲ ਹਰਿਆਣਾ ਅਤੇ ਜਾਪਾਨ ਵਿੱਚਕਾਰ ਸਬੰਧਾਂ ਅਤੇ ਵਿਆਪਾਰਿਕ ਗਤੀਵਿਧੀਆਂ ਨੂੰ ਹੋਰ ਮਜਬੂਤੀ ਮਿਲੇਗੀ।