8 ਸਤੰਬਰ, ਮੌੜ ਮੰਡੀ/ਪੈਗ਼ਾਮ ਏ ਜਗਤ:- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਇੰਚਾਰਜ਼ ਜਨਮੇਜਾ ਸਿੰਘ ਸੇਖੋਂ ਨੇ ਪਿੰਡ ਪਿੱਥੋ ਵਿਖੇ ਪਿਛਲੇ ਦਿਨੀਂ ਡਰੇਨ ਟੁੱਟਣ ਕਾਰਨ ਘਰਾਂ ਅਤੇ ਟਿਊਬਵੈੱਲ ਬੋਰਾਂ ਦੇ ਹੋਏ ਨੁਕਸਾਨ ਵਾਲੇ ਪਰਿਵਾਰਾਂ ਨੂੰ ਮਿਲਕੇ ਅੱਜ ਆਪਣੀ ਤਰਫੋਂ ਨਕਦ ਵਿੱਤੀ ਸਹਾਇਤਾ ਦਿੱਤੀ।ਇਸ ਮੌਕੇ ਉਹਨਾਂ ਨੇ ਆਖਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਬਿਪਤਾ ਦੀ ਘੜੀ 'ਚ ਲੋਕਾਂ ਦੇ ਮੋਢੇ ਨਾਲ ਮੋਢਾ ਲਾਕੇ ਖੜੀ ਰਹੀ ਹੈ।
ਉਹਨਾਂ ਆਖਿਆ ਕਿ ਪੰਜਾਬ 'ਚ ਹੜਾਂ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਲਗਾਤਾਰ ਦੌਰਾ ਕਰਕੇ ਲੋਕਾਂ ਨੂੰ ਮਿਲ ਰਹੇ ਹਨ ਅਤੇ ਪੀੜਤ ਲੋਕਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ। ਇਸ ਦੌਰਾਨ ਪਿੰਡ ਪਿੱਥੋ ਦੀ ਸਮੁੱਚੀ ਜੱਥੇਬੰਦੀ ਵੱਲੋਂ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਸਹਿਯੋਗ ਦੇਣ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਪਿੱਥੋ ਸਾਬਕਾ ਸਰਪੰਚ,ਜੱਜ ਸਿੰਘ ਪਿੱਥੋ ਸਾਬਕਾ ਸਰਪੰਚ, ਸੁਦਾਗਰ ਸਿੰਘ, ਗੁਰਵਿੰਦਰ ਸਿੰਘ ਸਿੱਧੂ ਯੂਥ ਆਗੂ, ਸੋਨੀ ਮਾਨ ਪਿੱਥੋ, ਜੱਸੀ ਮੁਹਾਰ, ਸੰਦੀਪ ਸਿੰਘ ਬਾਠ, ਕੁਲਵੰਤ ਸਿੰਘ ਪ੍ਰਧਾਨ, ਭੋਲਾ ਸਿੰਘ ਨੰਬਰਦਾਰ ਜੇਠੂਕੇ, ਅਜੈਬ ਸਿੰਘ ਬਦਿਆਲਾ, ਮਨਦੀਪ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।
ਜਨਮੇਜਾ ਸਿੰਘ ਸੇਖੋਂ ਨੇ ਪਿੰਡ ਪਿੱਥੋ ਡਰੇਨ ਟੁੱਟਣ ਕਾਰਨਘਰਾਂ ਅਤੇ ਬੋਰਾਂ ਦੇ ਹੋਏ ਨੁਕਸਾਨ ਵਾਲੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ
