ਪਟਿਆਲਾ:- ਜੀਵਨ ਜੋਤੀ ਮਾਡਲ ਹਾਈ ਸਕੂਲ ਪਟਿਆਲਾ ਵਲੋਂ ਆਪਣੇ ਹੋਣਹਾਰ 122 ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ। ਜਿਸ ਵਿਖੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਪੰਜਾਬ ਜੇਲ ਵਿਭਾਗ ਦੇ ਸੇਵਾ ਮੁਕਤ ਏ ਆਈ ਜੀ, ਸ਼੍ਰੀ ਸੁਰਿੰਦਰ ਪਾਲ ਖੰਨਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਬੱਚਿਆਂ ਦੇ ਉੱਜਵਲ, ਸਿਹਤਮੰਦ ਅਤੇ ਸੁਰਖਿਅਤ ਭਵਿੱਖ ਵਾਸਤੇ ਸਿਹਤ, ਤੰਦਰੁਸਤੀ, ਅਰੋਗਤਾ, ਸੁਰੱਖਿਆ, ਸਨਮਾਨ, ਖੁਸ਼ਹਾਲੀ ਦੇ ਨਾਲ ਨਾਲ ਸੰਸਕਾਰਾਂ, ਮਰਿਆਦਾਵਾਂ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਫਰਜ਼ਾ ਦੇ ਗੁਣਾਂ ਦੀ ਪਾਲਣਾ ਕਰਨ ਬਾਰੇ ਜਾਣਕਾਰੀਆਂ ਦਿਲਵਾਉਣ ਦੀਆਂ ਕੋਸ਼ਿਸ਼ਾਂ ਮਾਪਿਆਂ, ਅਧਿਆਪਕਾਂ ਅਤੇ ਬੁਧੀਜੀਵੀਆਂ ਵਲੋਂ ਲਗਾਤਾਰ ਕੀਤੀਆਂ ਜਾਣ। 
ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ, ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਟ੍ਰੇਨਰ ਅਤੇ ਬਿਜਲੀ ਬੋਰਡ ਦੇ ਸਾਬਕਾ ਵਿਸ਼ੇਸ਼ ਪ੍ਰਾਈਵੇਟ ਸਕੱਤਰ ਸ੍ਰੀ ਆਰ ਕੇ ਖੰਨਾ ਨੇ ਕਿਹਾ ਕਿ ਭਿਆਨਕ ਹੋ ਰਹੇ ਕੁਦਰਤੀ ਮੌਸਮੀ ਅਤੇ ਮਨੁੱਖੀ ਹਾਲਾਤਾਂ, ਵਧ ਰਹੀਆਂ ਬਿਮਾਰੀਆਂ ਅਤੇ ਦੁਰਘਟਨਾਵਾਂ ਨੂੰ ਦੇਖਦੇ ਹੋਏ, ਬੱਚਿਆਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਹਾਦਸਿਆਂ, ਘਟਨਾਵਾਂ ਤੋਂ ਬਚਣ ਅਤੇ ਕੀਮਤੀ ਜਾਨਾਂ, ਪ੍ਰਾਪਰਟੀਆਂ, ਰਿਸ਼ਤਿਆਂ ਨੂੰ ਬਚਾਉਣ ਦੀਆਂ ਜਾਣਕਾਰੀਆਂ ਦਿਲਵਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ। 
ਇਸ ਮੌਕੇ ਹਾਜ਼ਰ ਮਾਪਿਆਂ ਨੇ ਜੀਵਨ ਜੋਤੀ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਪ੍ਰਿੰਸੀਪਲ ਸ੍ਰੀਮਤੀ ਤ੍ਰਿਪਤਾ ਖੰਨਾ ਅਤੇ ਸਕੂਲ ਮੁੱਖੀ ਸ਼੍ਰੀਮਤੀ ਨਿਸੀ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਫੈਸ਼ਨਾਂ, ਨਸ਼ਿਆਂ, ਫਾਸਟ ਫੂਡ, ਅਪਰਾਧਾਂ ਤੋਂ ਦੂਰ ਰੱਖਣ ਅਤੇ ਸ਼ਹਿਰ ਵਿੱਚ ਕਰਵਾਏ ਜਾਂਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਮਾਪਿਆਂ ਵਲੋਂ ਸਹਿਯੋਗ ਮਿਲਦੇ ਹਨ।