ਕਪੂਰਥਲਾ:- ਇਪਟਾ ਕਪੂਰਥਲਾ ਵੱਲੋਂ ਰੂਪੋਵਾਲੀ ਕਲਾ ਕੇਂਦਰ ਨਾਨਕਸਰ ਨਗਰ ਨੇੜੇ ਆਰ. ਸੀ. ਐਫ਼. ਕਪੂਰਥਲਾ ਵਿਖੇ ਲਗਾਈ ਗਈ 10 ਰੋਜਾ (15 ਜੂਨ ਤੋਂ 25 ਜੂਨ ਤੱਕ ) ਵਰਕਸ਼ਾਪ ਦੀ ਸਮਾਪਤੀ ਮੌਕੇ ਸਿਖਿਆਰਥੀਆਂ ਵੱਲੋਂ ਪ੍ਰਭਾਵਸ਼ਾਲੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਪਟਾ ਕਪੂਰਥਲਾ ਦੀ ਜਨਰਲ ਸਕੱਤਰ ਸਵਰਾਜ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਇਪਟਾ ਕਪੂਰਥਲਾ ਦੇ ਪ੍ਰਧਾਨ ਡਾਕਟਰ ਹਰਭਜਨ ਸਿੰਘ ਨੇ ਕੀਤੀ ਅਤੇ ਮੁੱਖ ਮਹਿਮਾਨ ਉੱਘੇ ਨਾਟਕਕਾਰ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਸ਼ਾਮਿਲ ਹੋਏ।
ਹੋਰਨਾਂ ਤੋਂ ਇਲਾਵਾ ਇਪਟਾ ਕਾਰਕੁਨ ਲੋਕ ਗਾਇਕ ਬਿਸ਼ਾਰਤ ਮਸੀਹ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਉੱਘੇ ਲੇਖਕ ਸੁਰਿੰਦਰ ਸੁੰਨੜ ਜੀ ਦੇ ਲਿਖੇ ਗੀਤਾਂ ਦੀ ਪੇਸ਼ਕਾਰੀ ਕੀਤੀ।
ਇਸ ਵਰਕਸ਼ਾਪ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਦਵਿੰਦਰ ਕੁਮਾਰ ਦਾ ਲਿਖਿਆ ਤੇ ਇੰਦਰਜੀਤ ਰੂਪੋਵਾਲੀ ਵਲੋਂ ਨਿਰਦੇਸ਼ਿਤ ਕੀਤਾ ਗਿਆ ਨਾਟਕ "ਨ੍ਰਿਤ ਤੋਂ ਤਾਂਡਵ ਤੱਕ" ਪ੍ਰੋਗਰਾਮ ਦਾ ਸਿਖ਼ਰ ਹੋ ਨਿੱਬੜਿਆ। ਇਸ ਨਾਟਕ ਵਿੱਚ ਉੱਘੇ ਕਲਾਕਾਰ ਸਰਬਜੀਤ ਰੂਪੋਵਾਲੀ, ਕਸ਼ਮੀਰ ਬਜਰੌਰ,ਸਵਰਾਜ ਕੌਰ, ਪੁਨੀਤ ਵਾਟਸ ,ਦੀਪਕ ਨਾਹਰ , ਰਜਨੀਸ਼ ਰੂਪੋਵਾਲੀ , ਕਮਲਜੀਤ ਕੌਰ , ਯਸ਼ ਮਲਹਾਰ ਅਤੇ ਕੋਮਲ ਹੁੰਦਲ ਨੇ ਨਾਟਕ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ।
ਬਿਸ਼ਾਰਤ ਮਸੀਹ ਦੇ ਸੰਗੀਤ ਅਤੇ ਸੁਰੀਲੀ ਆਵਾਜ਼ ਨੇ ਨਾਟਕ ਦੀ ਸਫ਼ਲ ਪੇਸ਼ਕਾਰੀ ਵਿੱਚ ਅਹਿਮ ਭੂਮਿਕਾ ਨਿਭਾਈ।
ਇਪਟਾ ਕਪੂਰਥਲਾ ਵੱਲੋਂ 10 ਰੋਜਾ ਥੀਏਟਰ ਅਤੇ ਸੰਗੀਤ ਵਰਕਸ਼ਾਪ ਦੀ ਸਮਾਪਤੀ ਮੌਕੇ ਪ੍ਰੋਗਰਾਮ ਦਾ ਆਯੋਜਨ
