ਰਤੀਆ, 6 ਮਾਰਚ:- ਕੌਮਾਂਤਰੀ ਪੱਧਰ ਤੇ ਆਈਪੀਐਸ ਫਰਾਂਸ ਵੱਲੋਂ ਜੰਗ ਨਹੀਂ ਅਮਨ ਚਾਹੀਦਾ ਹੈ ਦਾ ਹੋਕਾ ਦਿੰਦਾ ਹੋਲੀ ਦੇ ਰੰਗ - ਅਮਨ ਦੇ ਸੰਗ ਆਨਲਾਈਨ ਇੰਟਰਨੈਸ਼ਨਲ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਡਾ: ਪੁਸ਼ਪਿੰਦਰ ਕੌਰ ਵਾਲੀਆ ਸ਼ਾਮਿਲ ਹੋਏ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਆਈਪੀਐਸ ਦੇ ਚੇਅਰਮੈਨ ਰਣਜੀਤ ਸਿੰਘ ਫਰਾਂਸ ਅਤੇ ਸੰਸਥਾ ਦੀ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਚੰਨ ਨੇ ਸ਼ਾਮਿਲ ਹੋਕੇ ਪ੍ਰਧਾਨਗੀ ਕੀਤੀ।
ਇਸ ਕੌਮਾਂਤਰੀ ਪੱਧਰ ਦੇ ਕਵੀ ਦਰਬਾਰ ਦੀ ਜਾਣਕਾਰੀ ਦਿੰਦੇ ਹੋਏ ਆਈ ਪੀ ਐਸ ਫਰਾਂਸ ਦੇ ਕਨਵੀਨਰ ਡਾ ਨਾਇਬ ਸਿੰਘ ਮੰਡੇਰ ਨੇ ਦਸਿਆ ਕਿ ਇਹ ਸਮਾਗਮ ਹੋਲੀ ਦੇ ਰੰਗ -ਅਮਨ ਦੇ ਸੰਗ ਵਿਸ਼ੇ ਨੂੰ ਸਮਰਪਿਤ ਸੀ।ਉਨ੍ਹਾਂ ਦਸਿਆ ਕਿ ਕਵੀ ਦਰਬਾਰ ਦੇ ਆਰੰਭ ਵਿੱਚ ਚੇਅਰਮੈਨ ਰਣਜੀਤ ਸਿੰਘ ਫਰਾਂਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਸਮਾਗਮ ਜਿੱਥੇ ਅਸੀਂ ਹੋਲੀ ਨੂੰ ਸਮਰਪਿਤ ਕੀਤਾ ਹੈ ਉਥੇ ਹੀ ਦੇਸ਼ ਦੁਨੀਆ ਵਿੱਚ ਵੱਸਦੇ ਲੋਕਾਂ ਦੀ ਅਮਨ ਸ਼ਾਂਤੀ ਨੂੰ ਸਮਰਪਿਤ ਵੀ ਰੱਖਿਆ ਹੈ। ਆਪਣੇ ਸੰਬੋਧਨ ਵਿੱਚ ਸੰਸਥਾ ਦੀ ਸੰਸਥਾਪਕ ਅਤੇ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਚੰਨ ਫਰਾਂਸ ਨੇ ਕਿਹਾ ਕਿ ਦੁਨੀਆਂ ਦਾ ਹਰ ਵਿਅਕਤੀ ਅਮਨ ਚਾਹੁੰਦਾ ਹੈ ਜੰਗ ਨਹੀਂ । 
ਉਨਾਂ ਨੇ ਕਵੀ ਮਨ ਦੀ ਵੇਦਨਾ ਨੂੰ ਉਜਾਗਰ ਕਰਦਿਆਂ ਕਿਹਾ ਹਰ ਲੇਖਕ, ਸ਼ਾਇਰ ਮਨੁੱਖੀ ਮਨ ਵਿੱਚ ਹੁੰਦੀ ਉਥਲ ਪੁੱਥਲ ਨੂੰ ਸਮਝਦਾ ਹੈ ਅੱਜ ਦਾ ਕਵੀ ਦਰਬਾਰ ਵੀ ਹੋਲੀ ਦੇ ਰੰਗ- ਅਮਨ ਦੇ ਸੰਗ ਦਾ ਵਿਸ਼ਾ ਵੀ ਢੁਕਵਾਂ ਲਿਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਡਾ ਪੁਸ਼ਪਿੰਦਰ ਕੌਰ ਵਾਲੀਆ ਨੇ ਕਿਹਾ ਕਿ ਅੱਜ ਦੀਆਂ ਪੇਸ਼ ਕੀਤੀ ਗਈਆਂ ਕਵਿਤਾਵਾਂ ਵਿੱਚ ਬਾਬੇ ਨਾਨਕ ਦਾ ਅਮਨ ਤੇ ਸ਼ਾਂਤੀ ਦਾ ਹੋਕਾ ਜਗ ਜਾਹਿਰ ਹੋਇਆ ਹੈ।
 ਜਿੱਥੇ ਪਦਾਰਥਵਾਦੀ ਸੋਚ ਦੇ ਤਹਿਤ ਮਨੁੱਖ ਮਨੁੱਖ ਤੋਂ ਟੁੱਟਦਾ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਦੇਸ਼ਾਂ ਦੇ ਮੁਖੀ ਜੰਗ ਨੂੰ ਪਹਿਲ ਦਿੰਦੇ ਹਨ ਜਦਕਿ ਅਮਨ ਨੂੰ ਪਹਿਲ ਦੇਣਾ ਮਾਨਵਤਾਵਾਦੀ ਸੋਚ ਹੋਣੀ ਚਾਹੀਦੀ ਹੈ। ਇਸ ਮੌਕੇ ਬਾਕੀ ਬੁਲਾਰਿਆਂ  ਨੇ ਵੀ ਇਹ ਹਾਮੀ ਭਰਦਿਆਂ ਕਿਹਾ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਦਾ। 
  ਨਾਵਲਕਾਰ ਅਤੇ ਸ਼ਾਇਰ ਭੁਪਿੰਦਰ ਸਿੰਘ ਰੈਣਾ ਨੇ ਬਾਬੇ ਨਾਨਕ ਦੇ ਸੰਕਲਪ ਨੂੰ ਆਪਣੀ ਸ਼ਾਇਰੀ ਰਾਹੀਂ ਪੇਸ਼ ਕੀਤਾ। 'ਮੈਂ ਆਸ ਦਾ ਸੂਰਜ ਲੱਭਦਾ ਹਾਂ ਬਾਬਾ ਨਾਨਕ ਸੱਚੇ ਪਾਤਸ਼ਾਹ ਇੱਕ ਵਾਰ ਮੁੜ ਕੇ ਆ।'
 ਜਸਵਿੰਦਰ ਕੌਰ ਮਿੰਟੂ ਇਟਲੀ ਨੇ ਆਪਣੇ ਕਾਵਿ ਸੰਗ੍ਰਹਿ 'ਕਲਮਾ ਦਾ ਸਫਰ' ਦਾ ਜ਼ਿਕਰ ਕਰਦਿਆਂ "ਔਰਤ ਹਾਂ" ਕਵਿਤਾ ਪੇਸ਼ ਕੀਤੀ ।
 ਡਾ ਸੁਰਜੀਤ ਕੌਰ ਭੋਗਪੁਰ ਨੇ ਆਪਣੀ ਕਵਿਤਾ "ਸਹਿਜ ਬੋਲ" ਵਿੱਚ  "ਕੀ ਹਾਲ ਹੈ ਇੰਨਾ ਜੰਗਾਂ ਦਾ ਕਿੰਝ ਆਖ ਕੇ ਮੈਂ ਸੁਣਾਵਾਂ ।"
 ਵਿੰਨੀ ਕਾਲੀਆ ਲੰਦਨ ਨੇ ਔਰਤ ਦੇ ਵਜੂਦ ਅਤੇ ਮਨੁੱਖ ਦੇ ਵਜੂਦ ਨੂੰ ਅਮਨ ਤੇ ਜੰਗ ਦੇ ਨਾਲ ਜੋੜ ਕੇ ਆਪਣੀ ਰਚਨਾ ਪੇਸ਼ ਕੀਤੀ।
 ਰਣਜੀਤ ਕੌਰ ਬਾਜਵਾ ਬਟਾਲਾ ਨੇ ਸੋਚਾਂ ਦਾ ਗੁਲਾਮ ਹੋਣਾ, ਨਿਆਂ ਪ੍ਰਣਾਲੀ, ਨਸ਼ਾ, ਜਹਿਰੀ ਹਵਾ ਵਗੇ, ਜਾਗਦੀ ਜਮੀਰ ਵਾਲਿਆਂ ਨੂੰ ਜਾਗਦੇ ਰਹਿਣ ਦਾ ਸੰਦੇਸ਼ ਦਿੱਤਾ। 
 ਸਰਬਜੀਤ ਕੌਰ ਜਰਮਨੀ ਨੇ ਯਾਦ ਵਿੱਚ ਨਨਕਾਣੇ ਦੇ ਸਾਡਾ ਬਾਬਾ ਨਾਨਕ ਆਇਆ ਔਰਤ ਨੂੰ ਸਤਿਕਾਰ ਅਤੇ ਨਵਾਂ ਚੰਨ ਸੂਰਜ ਚੜਾਇਆ । ਦਾਈ ਦੌਲਤਾਂ ਅਮਰ ਹੋ ਗਈ, ਉਜੜ ਜਾਓ ਦਾ ਕਾਨਸੈਪਟ ਪੂਰੀ ਦੁਨੀਆ ਦੇ ਲਈ ਹੀ ਲਾਹੇਵੰਦ ਹੋ ਗਿਆ ।
 ਮੁਮਤਾਜ਼ ਮਲਿਕ ਫਰਾਂਸ ਨੇ ਇਸ਼ਕ ਹਕੀਕੀ ਦੀ ਗੱਲ ਮਨੁੱਖਤਾ ਦੇ ਭਲੇ ਨਾਲ ਜੋੜ ਕੇ ਪੇਸ਼ ਕੀਤੀ।
 ਸੰਸਥਾ ਦੀ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਚੰਨ ਨੇ ਸਮਾਗਮ ਨੂੰ ਯਾਦਗਾਰੀ ਬਣਾਉਂਦਿਆਂ ਵਿਰਸੇ ਦੀਆਂ ਮਿੱਠੀਆਂ ਯਾਦਾਂ ਗੀਤ ਪੇਸ਼ ਕਰਕੇ ਸਭ ਨੂੰ ਮੰਤਰ ਮੁਗਦ ਕਰ ਦਿੱਤਾ। 
 ਇਸ ਪ੍ਰਕਾਰ ਕੌਮੰਤਰੀ ਪੱਧਰ ਤੇ ਅਯੋਜਿਤ ਆਨਲਾਈਨ ਸਮਾਗਮ ਵਿੱਚ ਦੇਸ਼ ਦੇ ਦੁਨੀਆਂ ਦੇ ਵਿਦਵਾਨਾਂ ਨੇ ਹੋਲੀ ਦੇ ਰੰਗ - ਅਮਨ ਦੇ ਸੰਗ ਪੇਸ਼ ਕਰਦਿਆਂ ਅਮਨ ਨੂੰ ਹੀ ਅਪਣਾਉਣ ਤੇ ਜ਼ੋਰ ਦਿੱਤਾ । ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ ਦੁਨੀਆਂ ਤੋਂ ਵਿਦਵਾਨ ਸ਼ਾਮਿਲ ਹੋਏ ।