ਚੰਡੀਗੜ੍ਹ, 6 ਦਸੰਬਰ- ਚਾਰ ਦਿਵਸੀ ਇੰਡੀਆ ਇੰਟਰਨੇਸ਼ਨਲ ਸਾਇੰਸ ਫੇਸਟਿਵਲ ਦਾ ਅੱਜ ਪੰਚਕੂਲਾ ਦੇ ਸੈਕਟਰ-5 ਵਿੱਚ ਵਿਧਿਵਤ ਸ਼ੁਭਾਰੰਭ ਹੋਇਆ। ਪ੍ਰੋਗਰਾਮ ਦਾ ਪਹਿਲਾ ਦਿਨ ਵਿਦਿਆਰਥੀਆਂ, ਨੌਜੁਆਨਾਂ ਅਤੇ ਵਿਗਿਆਨ ਵਿੱਚ ਰੂਚਿ ਰਖਣ ਵਾਲੇ ਲੋਕਾਂ ਲਈ ਬਹੁਤਾ ਪ੍ਰੇਰਣਾਦਾਇਕ ਰਿਹਾ। ਭਾਰਤੀ ਪੁਲਾੜ ਯਾਤਰੀ ਗਰੁਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੂੰ ਆਪਣੇ ਵਿੱਚਕਾਰ ਵੇਖ ਕੇ ਬੱਚਿਆਂ ਦਾ ਉਤਸਾਹ ਵੱਧ ਗਿਆ।
ਗਰੁਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੇ ਆਪਣੇ ਪੁਲਾੜ ਮਿਸ਼ਨ ਦੇ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਪੁਲਾੜ ਤੋਂ ਭਾਰਤ ਦਾ ਨਜਾਰਾ ਅਨੋਖਾ ਵਿਖਾਈ ਦਿੰਦਾ ਹੈ ਅਤੇ ਸਾਡਾ ਦੇਸ਼ ਸਾਰੇ ਜਹਾਨ ਤੋਂ ਚੰਗਾ ਪ੍ਰਤੀਤ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ 20 ਦਿਨਾਂ ਦੀ ਆਪਣੀ ਪੁਲਾੜ ਯਾਤਰਾ ਦੌਰਾਨ ਉਨ੍ਹਾਂ ਨੇ ਕਈ ਵਿਗਿਆਨਕ ਪ੍ਰਯੋਗ ਕੀਤੇ ਅਤੇ ਗਗਨਯਾਨ ਮਿਸ਼ਨ ਲਈ ਮਹੱਤਵਪੂਰਨ ਜਾਣਕਾਰੀਆਂ ਜੁਟਾਈ ਜੋ ਭਾਰਤ ਦੀ ਮਨੁੱਖੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਜੋੜੇਗੀ। ਇਸ ਦੇ ਇਲਾਵਾ ਉਨ੍ਹਾਂ ਨੇ ਭਾਰਤ-ਕੇਦ੍ਰਿਤ ਭੋਜਨ, ਦਵਾਇਆਂ ਅਤੇ ਨਵੀਂ ਤਕਨੀਕਾਂ 'ਤੇ ਵੀ ਪ੍ਰਯੋਗ ਕੀਤੇ।
ਸ਼ੁਭਾਂਸ਼ੁ ਸ਼ੁਕਲਾ ਨੇ ਕਿਹਾ ਕਿ ਭਾਰਤ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਤੇਜੀ ਨਾਲ ਤਰੱਕੀ ਕਰ ਰਿਹਾ ਹੈ ਅਤੇ ਇਹ ਹਰ ਭਾਰਤੀ ਲਈ ਮਾਣ ਦਾ ਵਿਸ਼ਾ ਹੈ ਕਿ ਦੇਸ਼ ਇਸ ਖੇਤਰ ਵਿੱਚ ਸਵੈ-ਨਿਰਭਰ ਬਣ ਰਿਹਾ ਹੈ। ਉਨ੍ਹਾਂ ਨੇ ਨੌਜੁਆਨਾਂ, ਖਾਸਕਰ ਬੱਚਿਆਂ ਨੂੰ ਵਿਗਿਆਨ ਅਤੇ ਪੁਲਾੜ ਖੋਜ ਦੀ ਦਿਸ਼ਾ ਵਿੱਚ ਅੱਗੇ ਵੱਧਣ ਦੀ ਅਪੀਲ ਕੀਤੀ। 
ਯੁਵਾ ਅੱਗੇ ਵਧੇਗਾ ਤਾਂ ਦੇਸ਼ ਅੱਗੇ ਵਧੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਵਿੱਚ ਵਿਗਿਆਨ ਪ੍ਰਤੀ ਵਧਦੀ ਰੂਚੀ ਉਤਸਾਹਜਨਕ ਹੈ ਅਤੇ ਅਧਿਆਪਕਾਂ ਦੀ ਵੀ ਜਿੰਮੇਦਾਰੀ ਹੈ ਕਿ ਉਹ ਬੱਚਿਆਂ ਦੇ ਐਸਟੋ੍ਰਨਟ ਬਣਨ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਮਾਰਗਦਰਸ਼ਨ ਦੇਣ।
 ਉਨ੍ਹਾਂ ਨੇ ਦੱਸਿਆ ਕਿ ਜਿਸ ਦਿਨ ਸਾਲ 2018 ਵਿੱਚ ਪ੍ਰਧਾਨ ਮੰਤਰੀ ਸ਼ੈਸ਼ਨ ਸ੍ਰੀ ਨਰੇਂਦਰ ਮੋਦੀ ਨੇ ਲਾਲ ਕਿਲੇ ਤੋਂ ਕਿਹਾ ਸੀ ਕਿ ਜਲਦ ਹੀ ਭਾਰਤ ਤੋਂ ਸਾਡਾ ਬੇਟਾ ਜਾਂ ਬੇਟੀ ਪੁਲਾੜ ਜਾਣਗੇ। ਉਸੇ ਦਿਨ ਤੋਂ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਸ਼ੁਰੂ ਕੀਤੇ ਗਏ।
ਇੱਕ ਵਿਦਿਆਰਥੀ ਵੱਲੋਂ ਪੁਛੇ ਗਏ ਸੁਆਲ ਕੀ ਸਿਰਫ਼ ਏਅਰ ਫੋਰਸ ਵਿੱਚ ਰਹਿ ਕੇ ਹੀ ਐਸਟੋ੍ਰਨਾਟ ਬਣਿਆ ਜਾ ਸਕਦਾ ਹੈ ਦੇ ਉਤਰ ਵਿੱਚ ਉਨ੍ਹਾਂ ਨੇ ਦੱਸਿਆ ਕਿ ਇੱਕ ਨਵਾਂ ਫੇ੍ਰਵਰਕ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਏਅਰ ਫੋਰਸ ਜਾਂ ਆਰਮਡ ਫੋਰਸੇਜ ਹੀ ਨਹੀਂ ਸਗੋਂ ਹੋਰ ਖੇਤਰਾਂ ਤੋਂ ਵੀ ਲੋਕ ਐਸਟ੍ਰੋਨਾਟ ਬਣ ਸਕਣਗੇ।
ਉਨ੍ਹਾਂ ਨੇ ਕਿਹਾ ਕਿ ਭਾਤਰ ਦੇ ਪਹਿਲੇ ਪੁਲਾੜ ਯਾਰਤੀ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਮਿਲੀ ਪ੍ਰੇਰਣਾ ਨੇ ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਦੀ ਹਿੱਮਤ ਦਿੱਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇ ਵਿੱਚ ਭਾਰਤ ਤੋਂ ਆਏ ਹੋਰ ਵੀ ਲੋਕ ਪੁਲਾੜ ਵਿੱਚ ਜਾਣਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਾਰਤ ਹੁਣ ਗਗਨਯਾਨ ਮਿਸ਼ਨ 'ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਅਤੇ ਸੂਰਜ ਦੇ ਅਧਿਐਨ ਲਈ ਮਿਸ਼ਨ ਆਦਿਤਿਆ-1 ਸਫਲਤਾ ਨਾਲ ਲਾਂਚ ਕੀਤਾ ਜਾ ਚੁੱਕਾ ਹੈ।