ਪਟਿਆਲਾ:- ਲੋਕ ਵਿਰੋਧੀ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨ ਜਿਵੇਂ ਕਿ ਆਮ ਲੋਕਾਂ ਦੀ ਜ਼ਿੰਦਗੀ ਚ, ਹਨੇਰਾ ਲਿਆਉਣ ਵਾਲਾ  ਬਿਜਲੀ ਬਿੱਲ 2025,  ਖੇਤੀ ਵਿਰੋਧੀ ਬੀਜ ਬਿੱਲ 2025 ਨੂੰ ਵਾਪਿਸ ਕਰਵਾਉਣ,ਮਨਰੇਗਾ ਸਕੀਮ  ਉੱਪਰ ਬੁਲਡੋਜ਼ਰ ਫੇਰਨ ਵਿਰੁੱਧ, ਮਜ਼ਦੂਰਾਂ ਖਿਲਾਫ ਚਾਰ ਕੋਡਾਂ ਨੂੰ ਰੱਦ ਕਰਾਉਣ ਅਤੇ ਆਰ. ਐਸ.ਐਸ. - ਬੀਜੇਪੀ ਦੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਫਿਰਕੂ - ਫਾਸ਼ੀਵਾਦੀ ਏਜੰਡੇ ਨੂੰ ਭਾਜ਼ ਦੇਣ ਵਾਸਤੇ ਲੋਕ ਲਹਿਰ ਪ੍ਰਚੰਡ ਕਰਨ ਹਿੱਤ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜਿਲਾ ਪਟਿਆਲਾ ਦੀ ਮੀਟਿੰਗ ਹਰੀ ਸਿੰਘ ਦੋਣ ਕਲਾਂ,ਦਰਸਨ ਬੇਲੂ ਮਾਜਰਾ,ਸੁਖਪਾਲ ਸਿੰਘ ਕਾਦਰਾਬਾਦ ਅਤੇ ਪ੍ਰਲਾਦ ਸਿੰਘ ਨਿਆਲ ਦੀ ਅਗਵਾਈ ਹੈਠ ਹੋਈ।
 ਜਿਸ ਵਿੱਚ 16 ਜਨਵਰੀ ਦੇ ਧਰਨੇ ਚ, ਵਹੀਰਾਂ ਘੱਤ ਕੇ ਸਾਮਿਲ ਹੋਣ ਦਾ ਫੈਸਲਾ ਕੀਤਾ!ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਮਲਕੀਤ ਸਿੰਘ ਨਿਆਲ, ਹਰਦੇਵ ਸਿੰਘ ਸਮਾਨਾ, ਸੁਰੇਸ਼ ਕੁਮਾਰ ਤੇ ਕੁਲਦੀਪ ਸਿੰਘ ਘੱਗਾ ਨੇ ਦੱਸਿਆ ਕਿ ਜੇਕਰ ਅਜਿਹੇ ਕਾਲੇ ਬਿੱਲ ਕਨੂੰਨ ਬਣ ਜਾਂਦੇ ਹਨ ਤਾਂ ਸਾਨੂੰ ਫਿਰ ਤੇਲ ਵਾਲੇ ਦੀਵੇ ਜਗਾਉਣ ਪੈਣਗੇ ਕਿਉਂਕਿ ਬਿਜਲੀ ਬਹੁਤ ਮਹਿੰਗੀ ਹੋ ਜਾਵੇਗੀ, ਬੀਜ ਬਿੱਲ ਪਾਸ ਹੋਣ ਨਾਲ ਸਾਡੀ ਸਮੁੱਚੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਵੇਗੀ।
 ਇਹਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਪਿੰਡਾਂ ਵਿਚ ਪਹਿਲਾਂ ਹੀ ਰੁਜ਼ਗਾਰ ਦੇ ਕੋਈ ਸਾਧਨ ਨਹੀਂ ਹਨ ਜਿਹੜਾ ਮਾੜਾ ਮੋਟਾ ਟੁੱਟਵੇਂ ਰੂਪ ਚੇ ਮਨਰੇਗਾ ਤੋਂ ਮਿਲਦਾ ਸੀ ਉਹ ਵੀ ਜਾਂਦਾ ਰਹੇਗਾ। ਮਜ਼ਦੂਰਾਂ ਵੱਲੋਂ ਜਿਹੜੇ ਸਾਲਾਂ ਦੇ ਘੋਲ ਨਾਲ ਮਜ਼ਦੂਰ ਪੱਖੀਂ 44 ਕਨੂੰਨ ਬਣਾਏ ਸਨ ਉਹ ਮੋਦੀ ਸਰਕਾਰ ਵੱਲੋਂ ਖਤਮ ਕਰਨ ਨਾਲ ਤੇ ਮਜ਼ਦੂਰਾਂ ਵਿਰੋਧੀ ਚਾਰ ਲੇਵਰ ਕੋਡਾਂ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਦਿਹਾੜੀ 12 ਘੰਟੇ ਹੋ ਜਾਵੇਗੀ ਅਜਿਹਾ ਵਾਪਰਨ ਨਾਲ ਮਜ਼ਦੂਰਾਂ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ।
 ਉਹਨਾਂ ਹੋਕਾ ਦਿੱਤਾ ਕਿ ਕੇਂਦਰ ਸਰਕਾਰ ਦੇ ਇਹਨਾਂ ਹਮਲਿਆਂ ਖਿਲਾਫ ਮੈਦਾਨ ਵਿੱਚ ਨਿੱਤਰੋ ਇਹਨਾਂ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ  ਸੁੱਚਾ ਸਿੰਘ ਕੋਲ,ਬਲਵਿੰਦਰ ਸਿੰਘ ਸਮਾਨਾ, ਅਮਰਜੀਤ ਘਨੋਰ ਤੇ ਚਮਕੌਰ ਸਿੰਘ ਖੱਤਰੀ ਵਾਲਾ , ਸੁਖਦੇਵ ਸਿੰਘ ਨਿਆਲ , ਰਾਜ ਕਰਿਸਨ, ਮਨਜੀਤ ਕੌਰ -ਬਲਵਿੰਦਰ ਕੌਰ, ਲਖਵਿੰਦਰ ਖਾਨਪੁਰ, ਜਸਵਿੰਦਰ ਸੋਜਾਂ,ਨਾਥ ਸਿੰਘ ਬੁਜਰਕ, ਗੀਤ ਕਕਰਾਲਾ,ਧਰਮ ਪਾਲ ਲੋਟ,ਜਸਵੀਰ ਖੋਖਰ,ਦੀਪਕ ਕੁਮਾਰ,ਪ੍ਰਗਟ ਸਿੰਘ, ਰਣਧੀਰ ਸਿੰਘ ਕਾਦਰਾਬਾਦ,ਆਦਿ ਨੇ ਵੀ ਹਿੱਸਾ ਲਿਆ।