ਹੁਸ਼ਿਆਰਪੁਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਮਾਹਿਲਪੁਰ ਵਿਖੇ ਦਾਖਲਾ ਮੇਲਾ ਕਰਵਾਇਆ ਗਿਆ, ਜਿਸ ਵਿੱਚ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਰੀ ਉਤਸਾਹ ਦਿਖਾਇਆ ਅਤੇ ਭਾਰੀ ਗਿਣਤੀ ਵਿੱਚ ਆਪਣੀ ਜਾਣ ਪਛਾਣ ਵਿੱਚੋਂ ਨਵੇਂ ਵਿਦਿਆਰਥੀ ਦਾਖਲ ਹੋਣ ਲਈ ਲੈ ਕੇ ਆਏ, ਕਿਉਂਕਿ ਉਹ ਆਪ ਸਕੂਲ ਵਿੱਚ ਕਰਾਈ ਜਾਂਦੀ ਉੱਚ ਪੱਧਰੀ ਵਿਦਿਆ ਅਤੇ ਨਾਲ ਨਾਲ ਦਿੱਤੀ ਜਾਂਦੀ ਨੈਤਿਕ ਸਿੱਖਿਆ ਤੋਂ ਪ੍ਰਭਾਵਿਤ ਹਨ।
ਇਸ ਮੇਲੇ ਦੌਰਾਨ ਛੋਟੇ ਬੱਚਿਆਂ ਲਈ ਖੇਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਿਸ਼ੇਸ਼ ਗੱਲ ਇਹ ਕੀ ਸੀ ਕਿ ਸਕੂਲ ਦੇ ਕੁਝ ਪੁਰਾਣੇ ਵਿਦਿਆਰਥੀਆਂ ਨੇ ਵੀ ਆਪਣੇ ਬੱਚਿਆਂ ਨੂੰ ਵੀ ਦਾਖਲ ਕਰਵਾਇਆ। ਮੇਲੇ ਦੌਰਾਨ ਪ੍ਰਿੰਸੀਪਲ ਸਾਹਿਬ ਵੱਲੋਂ ਦਾਖਲਿਆਂ ਦੀ ਗਿਣਤੀ 100 ਹੋਣ ਤੇ ਸਟਾਫ ਨੂੰ ਵਧਾਈ ਦਿੱਤੀ ਗਈ ਅਤੇ ਦਾਖਲਿਆਂ ਵਾਸਤੇ ਵਿਸ਼ੇਸ਼ ਉੱਦਮ ਕਰਨ ਵਾਲੇ ਅਧਿਆਪਕਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ ਗਈ।
ਇਸ ਮੌਕੇ ਤੇ ਮੈਡਮ ਸੰਦੀਪ ਕੌਰ, ਗੁਰਜੀਤ ਕੌਰ, ਹਰਜਿੰਦਰ ਕੌਰ, ਧਰਮਿੰਦਰ ਸਿੰਘ, ਮਨਜਿੰਦਰ ਕੌਰ, ਸ਼ਰਨਜੀਤ ਕੌਰ ਬੈਂਸ, ਸੰਤੋਸ਼ ਬੈਂਸ ਜੈਸਮੀਨ ਕੌਰ, ਸਿਮਰਨ ਕੌਰ, ਹਰਪ੍ਰੀਤ ਸਿੰਘ, ਰਮਨਦੀਪ ਸਿੰਘ, ਕਲਰਕ ਰਾਜਵਿੰਦਰ ਕੌਰ ਅਤੇ ਰਣਜੀਤ ਕੌਰ ਆਦਿ ਅਧਿਆਪਕ ਹਾਜਰ ਸਨ।
ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਵਿਖੇ ਦਾਖਲਾ ਮੇਲੇ ਦੌਰਾਨ ਦੇਖਿਆ ਗਿਆ ਮਾਪਿਆਂ ਵਿੱਚ ਭਾਰੀ ਉਤਸ਼ਾਹ
