ਪਟਿਆਲਾ, 12 ਸਤੰਬਰ:- ਸਿਹਤ ਵਿਭਾਗ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਕੱਚਿਆਂ ਤੇ ਪੱਕਿਆਂ ਵੱਲੋਂ ਦੂਸਰੇ ਦਿਨ ਦੀ ਸਿਹਤ ਸੰਸਥਾਵਾਂ ਅੱਗੇ ਗੇਟ ਰੈਲੀਆਂ ਕੀਤੀਆਂ। ਬੀਤੇ ਦਿਨੀਂ ਸਿਹਤ ਮੰਤਰੀ ਦੇ ਘਰ ਅੱਗੇ ਰੈਲੀ ਕੀਤੀ ਗਈ ਸੀ, ਜਿਸ ’ਤੇ ਸਿਹਤ ਮੰਤਰੀ ਵੱਲੋਂ ਮਿਤੀ 15 ਸਤੰਬਰ ਨੂੰ ਗੱਲਬਾਤ ਲਈ ਸੱਦਾ ਪੱਤਰ ਦਿੱਤਾ ਗਿਆ ਸੀ। ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ ਯੂਨੀਅਨ ਪੰਜਾਬ (1680) ਜ਼ਿਲ੍ਹਾ ਕਮੇਟੀ ਪਟਿਆਲਾ ਵੱਲੋਂ ਉਲੀਕੇ ਐਕਸ਼ਨ ਪ੍ਰੋਗ੍ਰਾਮਾਂ ਦੀ ਲੜੀ ਵਿੱਚ ਗੇਟ ਰੈਲੀਆਂ ਕੀਤੀਆਂ ਗਈਆਂ ਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ, ਆਊਟ ਸੋਰਸ ਕਰਮੀਆਂ ਦਾ ਡਾਟਾ ਅਪਡੇਟ ਕਰਨ ਤੇ ਠੇਕੇਦਾਰੀ ਦੀ ਪ੍ਰਥਾ ਦਾ ਖਾਤਮਾ ਕਰਨ ਵਰਗੀਆਂ ਮੰਗਾਂ ਮੁੜ ਚੁੱਕੀਆਂ ਗਈਆਂ। ਇਹਨਾਂ ਐਕਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਸਾਥੀ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ।
ਅੱਜ ਮੈਡੀਕਲ ਸੁਪਰਡੰਟ ਤੇ ਡੀਐਮ ਸੀ ਵਿਚਲੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਦਫਤਰਾਂ ਅੱਗੇ ਜੋਰਦਾਰ ਪਿੱਟ ਸਿਆਪਾ ਕੀਤਾ ਗਿਆ ਤੇ ਘੱਟੋ-ਘੱਟ ਉਜਰਤਾਂ ਲਾਗੂ ਕਰਨ ਤੇ ਡਾਟਾ ਅਪਡੇਟ ਕਰਨ ਵਿੱਚ ਬੇਲੋੜੀ ਦੀ ਦੇਰੀ ਦਾ ਨੋਟਿਸ ਲਿਆ ਗਿਆ। ਇਸ ਮੌਕੇ ’ਤੇ ਜੋ ਆਗੂ ਹਾਜ਼ਰ ਸਨ, ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਰਾਮ ਲਾਲ ਰਾਮਾ, ਸ਼ਿਵ ਚਰਨ, ਧਰਮਿੰਦਰ, ਰਾਜੇਸ਼ ਗੋਲੂ, ਪ੍ਰਕਾਸ਼ ਲੁਬਾਣਾ, ਰਾਜੇਸ਼ ਕੁਮਾਰ, ਪ੍ਰੇਮ ਚਾਵਲਾ, ਸੁਖਦੇਵ ਸਿੰਘ ਝੰਡੀ, ਮੀਨੂੰ, ਨੱਥਨੀ, ਕਮਲੇਸ਼ ਗੋਨੀ, ਮਮਤਾਜ, ਸਤਿਨਰਾਇਣ ਗੋਨੀ ਆਦਿ ਹਾਜ਼ਰ ਸਨ।
ਸਿਹਤ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਦੂਸਰੇ ਦਿਨ ਵੀ ਗੇਟ ਰੈਲੀਆਂ
