ਚੰਡੀਗੜ, 23 ਅਕਤੂਬਰ-ਹਰਿਆਣਾ ਦੇ ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਬੁੱਧਵਾਰ ਨੂੰੰ ਚੰਡੀਗੜ੍ਹ ਸਥਿਤ ਰਾਜਭਵਨ ਵਿੱਚ ਵਿਸ਼ਵਕਰਮਾ ਦਿਵਸ ਦੇ ਮੌਕੇ 'ਤੇ ਰਚਨਾ ਅਤੇ ਸ਼ਿਲਪਕਾਰ ਦੇ ਦੇਵਤਾ ਭਗਵਾਨ ਸ੍ਰੀ ਵਿਸ਼ਵਕਰਮਾ ਨੂੰ ਨਮਨ ਕੀਤਾ। ਰਾਜਪਾਲ ਦੇ ਸਕੱਤਰ ਸ੍ਰੀ ਡੀ.ਕੇ.ਬੇਹਰਾ ਵੀ ਇਸ ਮੌਕੇ 'ਤੇ ਮੌਜ਼ੂਦ ਰਹੇ।
ਮਾਣਯੋਗ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਨੇ ਇਸ ਮੌਕੇ 'ਤੇ ਹਰਿਆਣਾਵਾਸਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਵਿਸ਼ਵਕਰਮਾ ਦਿਵਸ ਸਾਰਿਆਂ ਨੂੰ ਹੁਨਰ, ਨਵਾਚਾਰ ਅਤੇ ਤਿਆਗ ਦੀ ਭਾਵਨਾ ਦੀ ਯਾਦ ਦਿਲਾਉਂਦਾ ਹੈ ਜੋ ਇੱਕ ਪ੍ਰਗਤੀਸ਼ੀਲ ਅਤੇ ਸਵੈ-ਨਿਰਭਰ ਦੇ ਨਿਰਮਾਣ ਲਈ ਜਰੂਰੀ ਹਨ।
ਰਾਜਪਾਲ ਨੇ ਕਾਰੀਗਰਾਂ, ਇੰਜੀਨਿਅਰਾਂ ਅਤੇ ਰਚਨਾਤਮਕ ਕੰਮਾਂ ਵਿੱਚ ਰੁੱਝੇ ਸਾਰੇ ਲੋਕਾਂ ਦੇ ਯੋਗਦਾਨ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸਰਲਤਾ ਇੱਕ ਵਿਕਸਿਤ ਸਮਾਜ ਦੀ ਨੀਂਵ ਰਖਦੀ ਹੈ।
ਉਨ੍ਹਾਂ ਨੇ ਨਾਗਰਿਕਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ਤੋਂ ਸੀਖ ਲੈਣ ਅਤੇ ਸ਼ਾਨਦਾਰ, ਨਿਸ਼ਠਾ ਅਤੇ ਮਨੁੱਖੀ ਸੇਵਾ ਲਈ ਖੁਦ ਨੂੰ ਸਮਰਪਿਤ ਕਰਨ ਦੀ ਅਪੀਲ ਕੀਤੀ।
ਰਾਜਪਾਲ ਦੇ ਅਧਿਕਾਰੀਆਂ ਅਤੇ ਕਰਮਚਾਰਿਆਂ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ ਅਤੇ ਭਗਵਾਨ ਵਿਸ਼ਵਕਰਮਾ ਨੂੰ ਫੁੱਲ ਦੀ ਮਾਲਾ ਭੇਂਟ ਕੀਤੀ।
ਹਰਿਆਣਾ ਦੇ ਰਾਜਪਾਲ ਪ੍ਰੋਫੇਸਰ ਅਸੀਮ ਕੁਮਾਰ ਘੋਸ਼ ਨੇ ਵਿਸ਼ਵਕਰਮਾ ਦਿਵਸ ਤੇ ਭਗਵਾਨ ਵਿਸ਼ਵਕਰਮਾ ਨੂੰ ਕੀਤਾ ਨਮਨ
