ਚੰਡੀਗੜ੍ਹ, 13 ਨਵੰਬਰ - ਹਰਿਆਣਾ ਦੇ ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਦੇ ਪ੍ਰਤੀ ਪੂਰੀ ਤਰ੍ਹਾ ਗੰਭੀਰ ਹੈ ਅਤੇ ਐਨਜੀਟੀ ਤੇ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਰੂਪ ਸਖਤ ਕਾਰਵਾਈ ਯਕੀਨੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ 'ਤੇ ਪ੍ਰਭਾਵੀ ਕੰਟਰੋਲ ਤਾਂਹੀ ਸੰਭਵ ਹੈ ਜਦੋਂ ਸਾਰੇ ਸਬੰਧਿਤ ਵਿਭਾਗ ਤਾਲਮੇਲ ਦੇ ਨਾਲ ਕੰਮ ਕਰਨ ਅਤੇ ਇਸ ਦੇ ਨਤੀਜੇ ਜਮੀਨੀ ਪੱਧਰ 'ਤੇ ਸਪਸ਼ਟ ਰੂਪ ਨਾਲ ਦਿਖਾਈ ਦੇਣ।
ਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਅੱਜ ਇੱਥੇ ਬੁਲਾਈ ਗਈ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਾਤਾਵਰਣ ਅਤੇ ਵਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ੍ਰੀ ਵਿਨੀਤ ਗਰਗ, ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਯੱਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ। ਮੀਟਿੰਗ ਵਿੱਚ ਰਾਜ ਵਿੱਚ ਵਾਤਾਵਰਣ ਪ੍ਰਦੂਸ਼ਣ ਕੰਟਰੋਲ ਦੀ ਮੌਜੂਦਾ ਸਥਿਤੀ ਦੀ ਸਮਿਿਖਆ ਕੀਤੀ ਗਈ ਅਤੇ ਅੱਗੇ ਦੀ ਕਾਰਜ ਯੋਜਨਾ 'ਤੇ ਵਿਸਤਾਰ ਚਰਚਾ ਹੋਈ।
ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਯਮੁਨਾ ਨਦੀ ਵਿੱਚ ਕਿਸੇ ਵੀ ਤਰ੍ਹਾ ਦਾ ਉਦਯੋਗਿਕ ਜਾਂ ਸੀਵਰੇ ੧ ਪ੍ਰਦੂਸ਼ਿਤ ਜਲ੍ਹ ਨਾ ਆਵੇ। ਇਸ ਦੇ ਲਈ ਯਮੁਨਾ ਕੈਚਮੈਂਟ ਖੇਤਰ ਦੀ 11 ਡ੍ਰੇਨਾਂ 'ਤੇ ਸਥਾਪਿਤ ਸੀਈਟੀਪੀ ਅਤੇ ਐਸਟੀਪੀ ਦੀ ਨਿਗਰਾਨੀ ਤਹਿਤ ਸੀਸੀਟੀਵੀ ਕੈਮਰੇ ਲਗਾਏ ਜਾਣ। ਉਨ੍ਹਾਂ ਨੇ ਕਿਹਾ ਕਿ ਹਰੇਕ ਡ੍ਰੇਨ ਦੇ ਲਈ ਇੱਕ ਨੋਡਲ ਵਿਭਾਗ ਅਤੇ ਇੱਕ ਨੋਡਲ ਅਧਿਕਾਰੀ ਨਾਮਜਦ ਕੀਤਾ ਜਾਵੇ, ਜੋ ਨਿਯਮਤ ਰੂਪ ਨਾਲ ਨਿਰੀਖਣ ਕਰੇ ਅਤੇ ਰਿਪੋਰਟ ਪੇਸ਼ ਕਰਨ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀਆਂ ਨੂੰ ਉਦਯੋਗਾਂ ਵਿੱਚ ਜਾ ਕੇ ਐਸਟੀਪੀ ਦੇ ਮੌਜੂਦਾ ਹਾਲਾਤ ਦੀ ਜਾਂਚ ਕਰਨੀ ਹੋਵੇਗੀ, ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਕੋਈ ਵੀ ਪ੍ਰਦੂਸ਼ਿਤ ਜਲ੍ਹ ਯਮੁਨਾ ਵਿੱਚ ਨਾ ਪਹੁੰਚੇ।
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਕਲੋਨੀਆਂ ਤੋਂ ਸੀਵਰੇ ੧ ਜਲ੍ਹ ਚੁੱਕਣ ਵਾਲੇ ਟਰੈਕਟਰ-ਟੈਂਕਰਾਂ ਦੀ ਲਿਸਟ ਪ੍ਰਦੂਸ਼ਣ ਕੰਟਰੋਲ ਬੋਰਡ ਪੁਲਿਸ ਵਿਭਾਗ ਦੇ ਨਾਲ ਸਾਂਝਾ ਕਰਨ। ਉਨ੍ਹਾਂ ਨੈ ਕਿਹਾ ਕਿ ਟੈਂਕਰਾਂ ਵੱਲੋਂ ਐਸਟੀਪੀ 'ਤੇ ਜਲ੍ਹ ਖਾਲੀ ਕਰਨ ਦੇ ਬਾਅਦ ਉੱਥੋਂ ਰਸੀਦ ਲੈਣਾ ਜਰੂਰੀ ਕੀਤਾ ਜਾਵੇ, ਜਿਸ ਨਾਲ ਇਹ ਯਕੀਨੀ ਹੋ ਸਕੇ ਕਿ ਜਲ੍ਹ ਦਾ ਨਿਸਤਾਰਣ ਨਿਰਧਾਰਿਤ ਸਥਾਨ 'ਤੇ ਹੀ ਕੀਤਾ ਗਿਆ ਹੈ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਯਮੁਨਾ ਕੈਚਮੈਂਟ ਖੇਤਰ ਵਿੱਚ ਕੁੱਲ 242 ਟੈਂਕਰ ਵਿਭਾਗ ਦੇ ਕੋਲ ਰਜਿਸਟਰਡ ਹਨ, ਅਤੇ ਅਵੈਧ ਟੈਂਕਰਾਂ 'ਤੇ ਰੋਕ ਲਗਾਉਣ ਲਈ ਪੁਲਿਸ ਵਿਭਾਗ ਨੂੰ ਵਿਸ਼ੇਸ਼ਕਰ ਸੋਨੀਪਤ ਤੇ ਪਾਣੀਪਤ ਜਿਲ੍ਹਿਆਂ ਵਿੱਚ ਨਾਕੇ ਲਗਾਉਣ ਅਤੇ ਅਜਿਹੇ ਵਾਹਨਾਂ ਨੂੰ ਜਬਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਮੰਤਰੀ ਨੇ ਹਵਾ ਪ੍ਰਦੂਸ਼ਣ ਕੰਟਰੋਲ ਦੇ ਸਬੰਧ ਵਿੱਚ ਕਿਹਾ ਕਿ ਵਾਹਨਾਂ ਤੋਂ ਉਤਸਰਜਨ ਧੂੰਏ 'ਤੇ ਕੰਟਰੋਲ ਲਈ ਪੈਟਰੋਲ ਪੰਪਾਂ 'ਤੇ ਸਥਾਪਿਤ ਪ੍ਰਦੂਸ਼ਣ ਜਾਂਚ ਸਮੱਗਰੀਆਂ ਦਾ ਨਿਯਮਤ ਨਿਰੀਖਣ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਵਿੱਚ ੧ੋ ਕੰਪਨੀਆਂ ਪ੍ਰਦੂਸ਼ਣ ਪ੍ਰਮਾਣ ਪੱਤਰ ਜਾਰੀ ਕਰਦੀ ਹੈ, ਉਨ੍ਹਾਂ ਦੇ ਕੰਟਰੋਲ ਦੀ ਵਿਵਸਥਾ ਟ੍ਰਾਂਸਪੋਰਟ ਵਿਭਾਗ ਦੇ ਸਥਾਨ 'ਤੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਸੌਂਪਣ ਤਹਿਤ ਜਲਦੀ ਹੀ ਪ੍ਰਸਤਾਵ ਸਰਕਾਰ ਨੂੰ ਭੇਜਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਸਿਰਫ ਕਾਗਜ਼ਾਂ ਤੱਕ ਸੀਮਤ ਨਾ ਰਹਿ ਜਾਵੇ, ਸਗੋ ਇਸ ਦਾ ਠੋਸ ਅਸਰ ਜਨਤਾ ਦੇ ਜੀਵਨ ਵਿੱਚ ਦਿਖਾਈ ਦਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਭਾਗ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ, ਜਿਮੇਵਾਰੀ ਤੈਅ ਕਰਨ ਅਤੇ ਜਨਤਾ ਨੁੰ ਸਾਫ ਹਵਾ ਅਤੇ ਨਿਰਮਲ ਜਲ੍ਹ ਉਪਲਬਧ ਕਰਾਉਣ ਦੇ ਟੀਚੇ ਨੂੰ ਪ੍ਰਾਥਮਿਕਤਾ ਨਾਲ ਪੂਰਾ ਕਰਨ।
ਹਰਿਆਣਾ ਸਰਕਾਰ ਪ੍ਰਦੂਸ਼ਣ ਕੰਟਰੋਲ ਨੂੰ ਲੈ ਕੇ ਸਖਤਵਨ ਅਤੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਦਿੱਤੇ ਸਖਤ ਨਿਰਦੇਸ਼
