ਚੰਡੀਗੜ੍ਹ, 10 ਦਸੰਬਰ:- ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ ਅਤੇ ਜਨਤਕ ਉਪਕਰਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਕੌਸ਼ਲ ਰੁਜਗਾਰ ਨਿਗਮ ਲਿਮਿਟੇਡ ( ਐਚਕੇਆਰਐਨ ) ਰਾਹੀਂ ਤੈਨਾਤ ਕਰਮਚਾਰਿਆਂ ਦੀ ਸਾਲਾਨਾ ਪਾਰਿਵਾਰਿਕ ਆਮਦਣ ਦਾ ਬਿਯੌਰਾ ਪਰਿਵਾਰ ਪਛਾਣ ਪੱਤਰ ( ਪੀਪੀਪੀ ) ਪੋਰਟਲ 'ਤੇ ਸਮੇਬੱਧ ਢੰਗ ਨਾਲ ਅਪਡੇਟ ਕਰਾਇਆ ਜਾਵੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਨਿਰਦੇਸ਼ ਠੇਕਾ ਕਰਮਿਆਂ ਦੀ ਨਿਯੁਕਤੀ ਨੀਤੀ 2022 ਦੀ ਨਿਰੰਤਰਤਾ ਵਿੱਚ ਜਾਰੀ ਕੀਤੇ ਗਏ ਹਨ ਜਿਸ ਦੇ ਤਹਿਤ ਮੈਨਪਾਵਰ ਤੈਨਾਤੀ ਲਈ ਨਿਯੋਜਿਤ ਦੇ ਪੀਪੀਪੀ ਬਿਯੌਰੇ ਦਾ ਪੂਰਾ ਅਤੇ ਅਪਡੇਟ ਹੋਣ ਲਾਜ਼ਮੀ ਹੈ। ਪਾਰਿਵਾਰਿਕ ਆਮਦਣ ਬਿਯੌਰੇ ਦੇ ਅਪਡੇਟ ਨਾ ਹੋਣ ਕਾਰਨ ਸਰਵਿਸ ਰਿਕਾਰਡ ਵਿੱਚ ਅੰਤਰ ਆ ਰਿਹਾ ਹੈ ਅਤੇ ਪ੍ਰਸ਼ਾਸਨਿਕ ਮਾਮਲਿਆਂ ਦੇ ਨਿਪਟਾਰੇ ਵਿੱਚ ਦੇਰੀ ਹੋ ਰਹੀ ਹੈ।
ਪੱਤਰ ਅਨੁਸਾਰ ਸਰਕਾਰ ਨੇ ਇਸ ਗੱਲ ਨੂੰ ਨੋਟਿਸ ਕੀਤਾ ਹੈ ਕਿ 17 ਅਗਸਤ 2019 ਤੋਂ 31 ਦਸੰਬਰ 2021 ਵਿੱਚਕਾਰ ਵੱਖ ਵੱਖ ਵਿਭਾਗਾਂ ਵਿੱਚ ਜੁਆਨਿੰਗ ਕਰਨ ਵਾਲੇ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਆਪਣਾ ਪੀਪੀਪੀ ਬਿਯੌਰਾ, ਵਿਸ਼ੇਸ਼ਕਰ ਪਾਰਿਵਾਰਿਕ ਆਮਦਣ ਦੀ ਸਥਿਤੀ ਹੁਣ ਤੱਕ ਅਪਡੇਟ ਨਹੀਂ ਕੀਤੀ ਹੈ। ਇਸ ਦੇ ਬਾਵਜੂਦ ਐਚਕੇਆਰਐਨ ਰਾਹੀਂ ਉਨ੍ਹਾਂ ਨੂੰ ਨਿਮਤ ਤੌਰ 'ਤੇ ਭੁਗਤਾਨ ਕੀਤਾ ਜਾ ਰਿਹਾ ਹੈ।
ਰਾਜ ਸਰਕਾਰ ਨੇ ਹੁਣ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਬੰਧਿਤ ਕੰਟਰੈਕਚੁਅਲ ਕਰਮਚਾਰੀ ਬਿਨਾ ਕਿਸੇ ਦੇਰੀ ਦੇ ਪੀਪੀਪੀ ਪੋਰਟਲ 'ਤੇ ਆਪਣੀ ਪਾਰਿਵਾਰਿਕ ਆਮਦਣ ਦਾ ਬਿਯੌਰਾ ਅਪਡੇਟ ਕਰਨ। ਨਾਲ ਹੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਨੂੰ ਆਪਣੇ ਪੱਧਰ 'ਤੇ ਪਾਲਨ ਦੀ ਉਚੀਤ ਜਾਂਚ ਯਕੀਨੀ ਕਰਨ ਦੀ ਜਿੰਮੇਦਾਰੀ ਵੀ ਸੌਂਪੀ ਗਈ ਹੈ।
ਸਾਰੇ ਪ੍ਰਸ਼ਾਸਨਿਕ ਸਕੱਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਪ੍ਰਸ਼ਾਸਨਿਕ ਕੰਟ੍ਰੋਲ ਅਧੀਨ ਵਿਭਾਗਾ, ਬੋਰਡਾਂ ਅਤੇ ਨਿਗਮਾਂ ਦੇ ਵਿਭਾਗ ਮੁੱਖੀਆਂ ਨੂੰ ਜਰੂਰੀ ਨਿਰਦੇਸ਼ ਜਾਰੀ ਕਰਨ ਤਾਂ ਜੋ ਐਚਕੇਆਰਐਨ ਰਾਹੀਂ ਸਾਰੇ ਠੇਕਾ ਕਰਮਚਾਰਿਆਂ ਦਾ ਪੀਪੀਪੀ ਰਿਕਾਰਡ, ਖ਼ਾਸ ਤੋਰ 'ਤੇ ਪਾਰਿਵਾਰਿਕ ਆਮਦਣ ਦੀ ਸਥਿਤੀ, ਇਸ ਪੱਤਰ ਦੇ ਜਾਰੀ ਹੋਣ ਦੀ ਮਿਤੀ ਦੇ 20 ਦਿਨਾਂ ਅੰਦਰ ਅਪਡੇਟ ਕਰ ਲਈ ਜਾਵੇ।