ਬੰਗਾ (ਸਤਨਾਮ ਸਿੰਘ ਝਿੱਕਾ):- ਬੰਗਾ ਇਲਾਕੇ ਦੇ ਪਿੰਡ ਲਧਾਣਾ ਝਿੱਕਾ ਨਾਲ ਸਬੰਧਤ ਟਾਕ ਪਰਿਵਾਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸ੍ਰੀ ਹਰੀ ਸਿੰਘ ਟਾਕ ਦੇ ਪੋਤੇ ਅਤੇ ਸ੍ਰੀ ਸੁਰਜੀਤ ਸਿੰਘ ਟਾਕ ਦੇ ਪੁੱਤਰ ਹਰਕਿਰਤ ਸਿੰਘ ਟਾਕ ਦੇ ਕੈਨੇਡਾ ਦੇ ਬਰੈਂਪਟਨ ਵਿੱਚ ਸਿਟੀ ਕੌਂਸਲਰ ਚੁਣੇ ਜਾਣ ’ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।
ਜਾਣਕਾਰੀ ਅਨੁਸਾਰ, ਹਰਕਿਰਤ ਸਿੰਘ ਟਾਕ ਨੇ 2026 ਦੀਆਂ ਓਂਟਾਰੀਓ ਮਿਊਂਸਪਲ ਚੋਣਾਂ ਵਿੱਚ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਦੀ ਇਸ ਪ੍ਰਾਪਤੀ ਨੂੰ ਪਿੰਡ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਮੰਨਿਆ ਜਾ ਰਿਹਾ ਹੈ।
ਹਰਕਿਰਤ ਸਿੰਘ ਟਾਕ ਦੀ ਇਹ ਪ੍ਰਾਪਤੀ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਮਿਹਨਤ, ਲਗਨ ਅਤੇ ਕਾਬਲੀਅਤ ਦੀ ਮਿਸਾਲ ਹੈ। ਉਨ੍ਹਾਂ ਦੀ ਸਫ਼ਲਤਾ ਪੰਜਾਬ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਮਿਹਨਤ, ਸਮਰਪਣ ਅਤੇ ਲੋਕਾਂ ਦਾ ਭਰੋਸਾ ਹਾਸਲ ਕਰਕੇ ਵੱਡੀਆਂ ਮੰਜ਼ਿਲਾਂ ਤੱਕ ਪਹੁੰਚਿਆ ਜਾ ਸਕਦਾ ਹੈ।
ਪਿੰਡ ਲਧਾਣਾ ਝਿੱਕਾ ਅਤੇ ਸਮੂਹ ਟਾਕ ਪਰਿਵਾਰ ਲਈ ਇਹ ਮਾਣ ਦਾ ਮੌਕਾ ਹੈ। ਸਮੂਹ ਨਗਰ ਨਿਵਾਸੀਆਂ ਵੱਲੋਂ ਹਰਕਿਰਤ ਸਿੰਘ ਟਾਕ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦਿਲੋਂ ਵਧਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਜਾਂਦੀਆਂ ਹਨ।
ਪਿੰਡ ਲਧਾਣਾ ਝਿੱਕਾ ਤੋਂ ਬਰੈਂਪਟਨ ਦੀ ਕੌਂਸਲ ਤੱਕ ਦਾ ਇਹ ਸਫ਼ਰ ਨੌਜਵਾਨਾਂ ਲਈ ਪ੍ਰੇਰਣਾ ਦਾ ਸੁਨੇਹਾ ਹੈ।
