ਹਰੋਲੀ/ਊਨਾ, 27 ਜੁਲਾਈ (ਰਾਜਵੀਰ ਚੋਪੜਾ):- ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮੁਖੀ ਬਾਬਾ ਕੇਵਲ ਸਿੰਘ ਜੀ ਆਪਣੇ ਜਥੇ ਸਮੇਤ ਰਾਮ ਨਗਰ ਢੈਹਾ ਵਿਖੇ ਸ਼੍ਰੀ ਹਰਮਨ ਮੰਡਿਆਲ ਦੇ ਗ੍ਰਹਿ ਪਹੁੰਚੇ। ਇਸ ਮੌਕੇ ਹਰਮਨ ਮੰਡਿਆਲ ਅਤੇ ਉਨ੍ਹਾਂ ਦੇ ਪਰਿਵਾਰ ਸਮੇਤ ਨਗਰ ਦੀ ਸੰਗਤ ਵੱਲੋਂ ਬਾਬਾ ਕੇਵਲ ਸਿੰਘ ਜੀ ਅਤੇ ਸਮੂਹ ਜਥੇ ਦਾ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ।
ਇਸ ਦੌਰਾਨ ਬਾਬਾ ਕੇਵਲ ਸਿੰਘ ਜੀ ਨੇ ਸੰਗਤ ਨੂੰ ਗੁਰਬਾਣੀ ਅਤੇ ਸਤਿਸੰਗ ਨਾਲ ਨਾਲ ਜੋੜਿਆ। ਉਨ੍ਹਾਂ ਸੰਗਤ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।
ਸਮਾਗਮ ਦੌਰਾਨ ਹਰਮਨ ਮੰਡਿਆਲ ਦੇ ਪਰਿਵਾਰ ਵੱਲੋਂ ਬਾਬਾ ਕੇਵਲ ਸਿੰਘ ਜੀ ਅਤੇ ਸਮੂਹ ਜਥੇ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬਾਬਾ ਕੇਵਲ ਸਿੰਘ ਜੀ, ਬਾਬਾ ਨਰੇਸ਼ ਸਿੰਘ ਜੀ, ਹਰਮਨ ਮੰਡਿਆਲ, ਭਾਈ ਬਲਜਿੰਦਰ ਸਿੰਘ ਭਰੌਲੀ, ਭਾਈ ਦੀਪਕ ਸਿੰਘ, ਗਗਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਰਹੀ।
ਬਾਬਾ ਕੇਵਲ ਸਿੰਘ ਜੀ ਦਾ ਰਾਮ ਨਗਰ ਢੈਹਾ ਪਹੁੰਚਣ ਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ
